ਅਕਾਲੀ ਆਗੂ ਦੀ ਮਾਤਾ ਦਾ ਦੇਹਾਂਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਪੰਚਾਇਤ ਸੰਮਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰੂਬਖਸ਼ੀਸ਼ ਸਿੰਘ ਮਿੱਡੂਖੇੜਾ ਦੀ ਮਾਤਾ ਜਸਕਰਨ ਕੌਰ (89) ਦਾ ਪਿੰਡ ਮਿੱਡੂਖੇੜਾ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦਾ ਕੱਲ੍ਹ ਸ਼ਾਮ ਅਚਾਨਕ ਦਿਲ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਪੰਚਾਇਤ ਸੰਮਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰੂਬਖਸ਼ੀਸ਼ ਸਿੰਘ ਮਿੱਡੂਖੇੜਾ ਦੀ ਮਾਤਾ ਜਸਕਰਨ ਕੌਰ (89) ਦਾ ਪਿੰਡ ਮਿੱਡੂਖੇੜਾ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦਾ ਕੱਲ੍ਹ ਸ਼ਾਮ ਅਚਾਨਕ ਦਿਲ ਫੇਲ ਹੋਣ ਕਾਰਨ ਦੇਹਾਂਤ ਹੋ ਗਿਆ ਸੀ। ਅੰਤਿਮ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਪਵਨਪ੍ਰੀਤ ਸਿੰਘ ਬੌਬੀ ਬਾਦਲ ਨੇ ਮਰਹੂਮ ਮਾਤਾ ਜਸਕਰਨ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ। ਮਾਤਾ ਦੀ ਚਿਖਾ ਨੂੰ ਤੇਜਿੰਦਰ ਸਿੰਘ ਮਿੱਡੂਖੇੜਾ, ਗੁਰਬਖਸ਼ੀਸ਼ ਸਿੰਘ, ਪੋਤਰਿਆਂ ਗੁਰਲਾਲ ਸਿੰਘ ਅਤੇ ਉਦੇਵੀਰ ਸਿੰਘ ਨੇ ਅਗਨੀ ਦਿੱਤੀ।
Advertisement
Advertisement
Advertisement
×

