ਅਕਾਲੀ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਹਲਕਾ ਨਥਾਣਾ ਦੇ ਨੌਜਵਾਨ ਅਕਾਲੀ ਆਗੂ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਦਰਸ਼ਨ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਪਤਨੀ ਵੀਰਪਾਲ ਕੌਰ ਪਿਛਲੇ ਸਾਲ ਹੋਈਆਂ ਪੰਚਾਇਤ ਚੋਣਾਂ ਸਮੇਂ ਦੋ ਵੋਟਾਂ ਦੇ ਫ਼ਰਕ...
Advertisement
ਹਲਕਾ ਨਥਾਣਾ ਦੇ ਨੌਜਵਾਨ ਅਕਾਲੀ ਆਗੂ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਦਰਸ਼ਨ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਪਤਨੀ ਵੀਰਪਾਲ ਕੌਰ ਪਿਛਲੇ ਸਾਲ ਹੋਈਆਂ ਪੰਚਾਇਤ ਚੋਣਾਂ ਸਮੇਂ ਦੋ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਪਿੰਡ ਗੰਗਾ ਦੀ ਸਰਪੰਚ ਬਣੀ ਸੀ। ਪਰਿਵਾਰਕ ਮੈਬਰਾਂ ਦੇ ਵਿਦੇਸ਼ ਤੋਂ ਪਰਤਣ ਉਪਰੰਤ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਅਤੇ ਇਲਾਕੇ ਦੇ ਅਕਾਲੀ ਆਗੂਆਂ ਨੇ ਦਰਸ਼ਨ ਸਿੰਘ ਦੀ ਬੇਵਕਤੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
Advertisement
Advertisement
×