ਅਕਾਲੀ ਦਲ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀਆਂ ਟਰਾਲੀਆਂ ਭੇਜੀਆਂ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸੇਵਾ ਕਾਰਜ ਲਗਾਤਾਰ ਜਾਰੀ ਹਨ। ਹਰਪ੍ਰੀਤ ਸਿੰਘ ਹੀਰੋ ਵੱਲੋਂ ਅੱਜ ਗੱਟਾ ਬਾਦਸ਼ਾਹ, ਰਾਜੀ ਸਭਰਾ, ਮਾਸ਼ੀਏ ਕੇ, ਫੱਤੇ ਵਾਲਾ, ਆਲੇ ਵਾਲਾ ਆਦਿ ਪਿੰਡਾਂ ਦੇ ਹੜ੍ਹ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਫੀਡ, ਆਚਾਰ, ਚੋਕਰ ਅਤੇ ਤੂੜੀ ਆਦਿ ਦੀਆਂ ਟਰਾਲੀਆਂ ਵੀ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਕਰਕੇ ਲੋਕਾਂ ਵਿੱਚ ਨਵੀਂ ਉਮੀਦ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੇਵਾਦਾਰ ਘਰ-ਘਰ ਜਾ ਕੇ ਪੀੜਤਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਕਿਤਾਬਾਂ ਅਤੇ ਕਾਪੀਆਂ ਵੰਡ ਕੇ ਉਨ੍ਹਾਂ ਦੀ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਹੌਸਲਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਜਾਂਚ ਕੈਂਪ ਲਾ ਕੇ ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਨਛੱਤਰ ਸਿੰਘ ਸੰਧੂ, ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਭੁੱਲਰ, ਸੀਨੀਅਰ ਅਕਾਲੀ ਸੁਖਦੇਵ ਸਿੰਘ ਲੋਹਕਾ, ਦਿਲਬਾਗ ਸਿੰਘ ਯੂਥ ਅਕਾਲੀ ਆਗੂ, ਹਰਪਾਲ ਸਿੰਘ, ਸੰਤੋਖ ਸਿੰਘ ਧੰਜੂ, ਕੁਲਦੀਪ ਸਿੰਘ ਡੋਗਰਾ, ਮਨਜੀਤ ਸਿੰਘ ਸੰਧੂ, ਸਾਰਜ ਸਿੰਘ ਸਭਰਾ, ਜਸਪਾਲ ਸਿੰਘ, ਹਰਪ੍ਰੀਤ ਸਿੰਘ ਗੋਗੋਆਨੀ, ਬਲਰਾਜ ਸ਼ਰਮਾ, ਸੁਖਮੰਦਰ ਸਿੰਘ ਸੂਸ਼ਕ, ਸੁਖਵੰਤ ਸਿੰਘ, ਦਰਸ਼ਨ ਸਿੰਘ ਵਸਤੀ ਜੋਗਿੰਦਰ ਸਿੰਘ, ਨਿਰਮਲ ਸਿੰਘ ਖੱਚਰ ਵਾਲਾ, ਨਿਸ਼ਾਨ ਸਿੰਘ ਮੱਲਾਂਵਾਲਾ, ਨਿਸ਼ਾਨ ਸਿੰਘ ਚਾਹਲ, ਪ੍ਰੇਮ ਕੁਮਾਰ ਠੁਕਰਾਲ, ਜਸਵਿੰਦਰ ਸਿੰਘ ਪੰਪ ਵਾਲਾ, ਅੰਗਰੇਜ਼ ਸਿੰਘ ਲੱਲੇ,ਸਾਹਿਬ ਸਿੰਘ ਲੱਲੇ, ਰਮਨਬੀਰ ਸਿੰਘ ਸੰਧੂ, ਨਿਸ਼ਾਨ ਸਿੰਘ ਭੁੱਲਰ, ਮਹਿੰਦਰ ਸਿੰਘ ਮੱਲਾਂ ਵਾਲਾ, ਰਣਜੀਤ ਸਿੰਘ ਕੰਬੋਜ, ਬਖਸ਼ੀਸ਼ ਸਿੰਘ ਬਕਸ਼ੀ, ਸੁਖਰਾਮ ਸਿੰਘ ਗੀਲਾ, ਸਤਨਾਮ ਸਿੰਘ ਮੱਲਾਂ ਵਾਲਾ ਹਰਨੇਕ ਸਿੰਘ, ਮਿਲਖਾ ਸਿੰਘ, ਪ੍ਰੇਮ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।