ਅਕਾਲੀ ਦਲ ਵੱਲੋਂ ਹਲਕਾ ਰਾਮਪੁਰਾ ਫੂਲ ’ਚ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਨਵੇਂ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਨਵੀਆਂ ਨਿਯੁਕਤੀਆਂ ਵਿੱਚ ਸੁਖਜੀਤ ਸਿੰਘ ਸੁੱਖਾ ਨੂੰ ਸਰਕਲ ਫੂਲ, ਗੁਰਚੇਤ ਸਿੰਘ ਨੂੰ ਸਰਕਲ ਮਹਿਰਾਜ, ਅਵਤਾਰ ਸਿੰਘ ਫੁਲੇਵਾਲਾ ਨੂੰ ਸਰਕਲ ਢਪਾਲੀ, ਜਗਤਾਰ ਜਵੰਦਾ ਨੂੰ ਸਰਕਲ ਭਾਈ ਰੂਪਾ, ਅਮਰਜੀਤ ਸਿੰਘ ਫੌਜੀ ਨੂੰ ਸਰਕਲ ਦਿਆਲਪੁਰਾ ਭਾਈਕਾ, ਭੀਮ ਸੈਨ ਕਾਨੂੰਨਗੋ ਜਲਾਲ ਨੂੰ ਸਰਕਲ ਜਲਾਲ, ਸੁਖਜਿੰਦਰ ਸਿੰਘ ਖਾਨਦਾਨ ਨੂੰ ਸਰਕਲ ਭਗਤਾ ਭਾਈ ਤੇ ਡਾ. ਜਸਪਾਲ ਸਿੰਘ ਦਿਆਲਪੁਰਾ ਨੂੰ ਸਰਕਲ ਕੋਠਾ ਗੁਰੂ ਦਾ ਪ੍ਰਧਾਨ ਲਗਾਇਆ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਨਵੇਂ ਬਣੇ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਨਵੇਂ ਸਰਕਲ ਪ੍ਰਧਾਨਾਂ ਨੇ ਆਪਣੀ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਹਰਿੰਦਰ ਮਹਿਰਾਜ, ਸਤਨਾਮ ਸਿੰਘ ਭਾਈ ਰੂਪਾ, ਗਗਨਦੀਪ ਗਰੇਵਾਲ ਤੇ ਨਿਰਮਲ ਸਿੰਘ ਬੁਰਜ ਗਿੱਲ ਹਾਜ਼ਰ ਸਨ।