ਖੇਤੀ ਮੰਤਰੀ ਵੱਲੋਂ ਪਾਈਪਲਾਈਨ ਵਿਛਾਉਣ ਦੀ ਸ਼ੁਰੂਆਤ
650 ਏਕੜ ਰਕਬੇ ਅਤੇ 150 ਘਰਾਂ ਨੂੰ ਹੋਵੇਗਾ ਲਾਭ- ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ
Advertisement
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 1 ਕਰੋੜ 3 ਲੱਖ ਰੁਪਏ ਦੀ ਲਾਗਤ ਨਾਲ ਵਿਛਾਈ ਵਾਲੀ 6,560 ਮੀਟਰ ਲੰਬੀ ਪਾਈਪਲਾਈਨ ਦਾ ਪਿੰਡ ਸਿੱਖਵਾਲਾ ਵਿੱਚ ਉਦਘਾਟਨ ਕਰਦਿਆਂ ਕਿਹਾ ਕਿ ਇਸ ਨਾਲ 650 ਏਕੜ ਜ਼ਮੀਨ ਤੇ 150 ਘਰਾਂ ਨੂੰ ਪਾਣੀ ਮਿਲੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਦੇ ਕਿਸਾਨਾਂ ਦੀ ਇਹ ਲੰਬੇ ਸਮੇਂ ਦੀ ਮੰਗ ਸੀ ਅਤੇ ਅੱਜ ਇਸ ਮੰਗ ਨੂੰ ਬੂਰ ਪਿਆ ਹੈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਆਖਿਆ ਕਿ ਇਸ ਸਾਰੇ ਕੰਮ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਇਸ ਨੂੰ ਜਲਦ ਤੋਂ ਜਲਦ ਕਿਸਾਨਾਂ ਦੇ ਸਪੁਰਦ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਪਾਣੀ ਸਬੰਧੀ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਪਾਣੀ ਤੋਂ ਕਿਸਾਨ ਕੁਝ ਵੀ ਨਹੀਂ, ਜੇਕਰ ਪਾਣੀ ਮਿਲਦਾ ਹੈ ਤਾਂ ਹੀ ਫਸਲ ਹੁੰਦੀ ਹੈ। ਇਸ ਮੌਕੇ ਪਿੰਡ ਸਿੱਖਵਾਲਾ ਦੇ ਸਰਪੰਚ ਹਰਪਿੰਦਰ ਸਿੰਘ, ਸਰਪੰਚ ਖੁਸ਼ਵੀਰ ਸਿੰਘ ਸਹਿਣਾਖੇੜਾ, ਜਗਵਿੰਦਰ ਸਿੰਘ ਕਾਲਾ ਸਰਪੰਚ ਭੀਟੀਵਾਲਾ, ਰਾਜ ਬਹਾਦਰ ਸਰਪੰਚ ਰੋੜਾਂਵਾਲੀ ਤੇ ਕਿਸਾਨ ਹਾਜ਼ਰ ਸਨ।
Advertisement
Advertisement
Advertisement
×

