ਆੜ੍ਹਤੀਏ ਦੀ ਸੋਨੇ ਦੀ ਮੁੰਦਰੀ ਚੋਰੀ
ਇਥੇ ਢਿਲਵਾਂ ਰੋਡ ’ਤੇ ਮਾਤਾ ਨੈਣਾ ਦੇਵੀ ਮੰਦਰ ਦੇ ਸਾਹਮਣੇ ਅੱਜ ਕੁਝ ਨੌਸਰਬਾਜ਼ ਇੱਕ ਆੜ੍ਹਤੀਏ ਦੀ ਸੋਨੇ ਦੀ ਮੁੰਦਰੀ ਲਾਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਮਿੱਤਲ ਆਪਣੇ ਭਤੀਜੇ ਦੀ ਫਰਨੀਚਰ ਵਾਲੀ ਦੁਕਾਨ ਸਾਹਮਣੇ ਬੈਠਾ ਸੀ, ਇਸ ਦੌਰਾਨ...
Advertisement 
ਇਥੇ ਢਿਲਵਾਂ ਰੋਡ ’ਤੇ ਮਾਤਾ ਨੈਣਾ ਦੇਵੀ ਮੰਦਰ ਦੇ ਸਾਹਮਣੇ ਅੱਜ ਕੁਝ ਨੌਸਰਬਾਜ਼ ਇੱਕ ਆੜ੍ਹਤੀਏ ਦੀ ਸੋਨੇ ਦੀ ਮੁੰਦਰੀ ਲਾਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਮਿੱਤਲ ਆਪਣੇ ਭਤੀਜੇ ਦੀ ਫਰਨੀਚਰ ਵਾਲੀ ਦੁਕਾਨ ਸਾਹਮਣੇ ਬੈਠਾ ਸੀ, ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਜਣੇ ਦੁਕਾਨ ਅੱਗੇ ਆ ਖੜ੍ਹੇ ਹੋ ਗਏ ਜਿਨ੍ਹਾਂ ਦੀ ਜੇਬ੍ਹ ’ਚ ਪੰਜ-ਪੰਜ ਸੌ ਰੁਪਏ ਦੇ ਨੋਟ ਆਪਣੀ ਜੇਬ ’ਚ ਨੰਗੇ ਰੱਖੇ ਹੋਏ ਸਨ। ਅਸ਼ੋਕ ਕੁਮਾਰ ਮਿੱਤਲ ਨੇ ਉਨ੍ਹਾਂ ਨੂੰ ਪੈਸੇ ਸੰਭਾਲਣ ਲਈ ਆਖਿਆ। ਇਸੇ ਦੌਰਾਨ ਹੀ ਉਥੇ ਆਏ ਦੋ ਕਾਰ ਸਵਾਰਾਂ ਨੇ ਪਲਾਸਟਿਕ ਦੇ ਗੀਟਿਆਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਖੇਡ ਦੌਰਾਨ ਹੀ ਉਹ ਅਸ਼ੋਕ ਕੁਮਾਰ ਦੀ ਉਗਲੀਂ ਵਿਚੋਂ 5 ਗ੍ਰਾਮ ਸੋਨੇ ਛਾਪ ਲਾਹਕੇੇ ਫਰਾਰ ਹੋ ਗਏ। ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
Advertisement
Advertisement 
× 

