ਪ੍ਰਸ਼ਾਸਨ ਵੱਲੋਂ ਪਾਣੀ ਵਧਣ ਕਾਰਨ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਪਿੰਡਾਂ ’ਚੋਂ ਬਾਹਰ ਭੇਜਣ ਦੀ ਅਪੀਲ
ਹਰੀਕੇ ਹੈੱਡ ਵਰਕਸ ਤੋਂ 1.70 ਲੱਖ ਕਿੳੂਸਿਕ ਪਾਣੀ ਛੱਡਿਆ
Advertisement
ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕ੍ਰੀਕ ਪਾਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਔਰਤਾਂ, ਬਜ਼ੁਰਗਾਂ, ਬੱਚਿਆਂ ਨੂੰ ਇਨ੍ਹਾਂ ਪਿੰਡਾਂ ਵਿੱਚੋ ਬਾਹਰ ਭੇਜ ਦੇਣ। ਇਸ ਲਈ ਪ੍ਰਸ਼ਾਸਨ ਦੀਆਂ ਟੀਮਾਂ ਲੋਕਾਂ ਦੀ ਮਦਦ ਲਈ ਤਾਇਨਾਤ ਹਨ। ਕਿਸੇ ਵੀ ਹੰਗਾਮੀ ਸਥਿਤੀ ਵਿਚ ਕੰਟਰੋਲ ਰੂਮ ਨੰਬਰ 01638-262153 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਰਹੱਦੀ ਖੇਤਰ ਵਿੱਚ ਵਧੇ ਪਾਣੀ ਬਾਰੇ ਪੁਸ਼ਟੀ ਕਰਦਿਆਂ ਪਿੰਡ ਮਹਾਤਮ ਨਗਰ ਦੇ ਵਾਸੀ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪਾਣੀ ਇਕਦਮ ਵੱਧ ਗਿਆ ਹੈ ਜਿਸ ਨਾਲ ਪੂਰਾ ਸਰਹੱਦੀ ਖੇਤਰ ਮੁਸ਼ਕਿਲਾਂ ਵਿੱਚ ਘਿਰ ਗਿਆ ਹੈ। ਪਿੰਡ ਰੇਤੇ ਵਾਲੇ ਦੇ ਰਹਿਣ ਵਾਲੇ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਉਨ੍ਹਾਂ ਦੇ ਰਹਿਣ, ਖਾਣ, ਪਸ਼ੂਆਂ ਲਈ ਪਹਿਲਾਂ ਪ੍ਰਬੰਧ ਕਰੇ ਤਾਂ ਕਿ ਉਹ ਦੋ ਸਾਲ ਪਹਿਲਾਂ ਆਏ ਹੜ੍ਹਾਂ ਕਾਰਨ ਝੱਲੀਆਂ ਮੁਸੀਬਤਾਂ ਦਾ ਸਾਹਮਣਾ ਨਾ ਕਰਨ।
Advertisement
Advertisement
×