ਨੌਜਵਾਨ ਨੂੰ ਨਾਜਾਇਜ਼ ਹਿਰਾਸਤ ’ਚ ਰੱਖਣ ਦਾ ਦੋਸ਼
ਇੱਥੋਂ ਦੀ ਪੁਲੀਸ ਸਰਾਵਾਂ ਦੇ ਨੌਜਵਾਨ ਨੂੰ ਤਿੰਨ ਦਿਨ ਕਥਿਤ ਗੈਰਕਾਨੂੰਨੀ ਹਿਰਾਸਤ ਹਿਰਾਸਤ ਵਿਚ ਰੱਖਣ ਕਾਰਨ ਕਸੂਤੀ ਫਸ ਗਈ ਹੈ। 23 ਸਤੰਬਰ ਨੂੰ ਉਕਤ ਨੌਜਵਾਨ ਨੂੰ ਪੁਲੀਸ ਪਾਰਟੀ ਨੇ ਹਿਰਾਸਤ ਵਿੱਚ ਲਿਆ ਸੀ ਅਤੇ ਤਿੰਨ ਦਿਨ ਆਪਣੇ ਪਾਸ ਰੱਖਣ ਤੋਂ...
Advertisement
ਇੱਥੋਂ ਦੀ ਪੁਲੀਸ ਸਰਾਵਾਂ ਦੇ ਨੌਜਵਾਨ ਨੂੰ ਤਿੰਨ ਦਿਨ ਕਥਿਤ ਗੈਰਕਾਨੂੰਨੀ ਹਿਰਾਸਤ ਹਿਰਾਸਤ ਵਿਚ ਰੱਖਣ ਕਾਰਨ ਕਸੂਤੀ ਫਸ ਗਈ ਹੈ। 23 ਸਤੰਬਰ ਨੂੰ ਉਕਤ ਨੌਜਵਾਨ ਨੂੰ ਪੁਲੀਸ ਪਾਰਟੀ ਨੇ ਹਿਰਾਸਤ ਵਿੱਚ ਲਿਆ ਸੀ ਅਤੇ ਤਿੰਨ ਦਿਨ ਆਪਣੇ ਪਾਸ ਰੱਖਣ ਤੋਂ ਬਾਅਦ ਲੰਘੇ ਕੱਲ੍ਹ 25 ਸਤੰਬਰ ਨੂੰ ਉਸ ਨੂੰ ਛੱਡਿਆ ਗਿਆ। ਪਰਿਵਾਰ ਨੇ ਪੁਲੀਸ ’ਤੇ ਨੌਜਵਾਨ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਦੋਸ਼ ਲਗਾਉਂਦੇ ਹੋਏ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪੁਲੀਸ ’ਤੇ ਗੰਭੀਰ ਦੋਸ਼ ਲਾਏ। ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਨੌਜਵਾਨ ਮੁਤਾਬਕ ਪੁਲੀਸ ਨੇ ਤਿੰਨ ਦਿਨ ਉਸ ਦੀ ਭਾਰੀ ਕੁੱਟਮਾਰ ਕੀਤੀ। ਨੌਜਵਾਨ ਦੇ ਪਿਤਾ ਨੇ ਇਸ ਸਬੰਧੀ ਪੁਲੀਸ ਚੌਕੀ ਬਰਗਾੜੀ ਵਿਖੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਚਾਰ ਅਣਪਛਾਤਿਆਂ ਉੱਤੇ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ।
Advertisement
Advertisement
×