ਮੌਤ ਮਾਮਲੇ ’ਚ ਮੁਲਜ਼ਮ ਗ੍ਰਿਫਤਾਰ
ਪੱਤਰ ਪ੍ਰੇਰਕ ਅੰਬਾਲਾ, 11 ਮਾਰਚ ਇਥੇ ਇਕ ਵਿਅਕਤੀ ਨੂੰ ਨਸ਼ੇ ਦੀ ਹਾਲਤ ਵਿੱਚ ਤੜਫਦਾ ਛੱਡ ਕੇ ਅਤੇ ਬਾਹਰੋਂ ਮਕਾਨ ਦਾ ਤਾਲਾ ਲਾ ਕੇ ਚਲੇ ਜਾਣ ਤੋਂ ਬਾਅਦ ਉਸ ਦੀ ਹੋਈ ਮੌਤ ਮਾਮਲੇ ’ਚ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ...
Advertisement
ਪੱਤਰ ਪ੍ਰੇਰਕ
ਅੰਬਾਲਾ, 11 ਮਾਰਚAdvertisement
ਇਥੇ ਇਕ ਵਿਅਕਤੀ ਨੂੰ ਨਸ਼ੇ ਦੀ ਹਾਲਤ ਵਿੱਚ ਤੜਫਦਾ ਛੱਡ ਕੇ ਅਤੇ ਬਾਹਰੋਂ ਮਕਾਨ ਦਾ ਤਾਲਾ ਲਾ ਕੇ ਚਲੇ ਜਾਣ ਤੋਂ ਬਾਅਦ ਉਸ ਦੀ ਹੋਈ ਮੌਤ ਮਾਮਲੇ ’ਚ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਤੇਜ ਵਾਸੀ ਪਿੰਡ ਮਾਜਰੀ ਵਜੋਂ ਹੋਈ ਹੈ। ਮੁਲਜ਼ਮ ਨੂੰ ਅਦਾਲਤ ਨੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਮ੍ਰਿਤਕ ਦੇ ਏਟੀਐੱਮ ਕਾਰਡ ਰਾਹੀਂ 1.85 ਲੱਖ ਰੁਪਏ ਕੱਢ ਕੇ ਸੋਨੇ ਦੀਆਂ ਅੰਗੂਠੀਆਂ ਖਰੀਦੀਆਂ ਸਨ। ਇਹ ਕਾਰਵਾਈ ਗੁਰਸ਼ਰਨ ਵਾਸੀ ਪਿੰਡ ਬੜੌਲਾ, ਜ਼ਿਲ੍ਹਾ ਅੰਬਾਲਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
Advertisement
×