ਭਗਤਾ ਭਾਈ ’ਚ ‘ਆਪ’ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 24 ਜੂਨ
ਆਪ ਆਗੂਆਂ ਤੇ ਵਰਕਰਾਂ ਨੇ ਇਥੇ ਮੁੱਖ ਚੌਕ ਵਿੱਚ ਇਕੱਤਰ ਹੋ ਕੇ ਪੰਜਾਬ ਤੇ ਗੁਜਰਾਤ ਦੀਆਂ ਜ਼ਿਮਨੀ ਚੋਣਾਂ 'ਚ ਹੋਈ ਪਾਰਟੀ ਦੀ ਜਿੱਤ ਦੀ ਖੁਸ਼ੀ ਮਨਾਈ ਅਤੇ ਲੱਡੂ ਵੰਡੇ। ਮਾਰਕੀਟ ਕਮੇਟੀ ਭਗਤਾ ਭਾਈ ਦੇ ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ, ਬਲਾਕ ਸਮਿਤੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਾਲੀਵਾਲ, ਵਿਧਾਇਕ ਬਲਕਾਰ ਸਿੱਧੂ ਦੇ ਨਿੱਜੀ ਸਹਾਇਕ ਸੁੱਖੀ ਮਹਿਰਾਜ, ਪਰਮਜੀਤ ਸਿੰਘ ਕਾਂਗੜ, ਸੰਜੀਵ ਬੰਟੀ ਭਗਤਾ, ਪ੍ਰਕਾਸ਼ ਸਿੰਘ ਗੌਂਸਪੁਰਾ ਤੇ ਗੁਰਮੁੱਖ ਸਿੰਘ ਬਰਾੜ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਤੇ ਉਮੀਦਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਕ ਵਾਰ ਫਿਰ ਪਾਰਟੀ ਦੀ ਨੀਤੀਆਂ, ਸਾਫ਼ ਸੁਥਰੇ ਸ਼ਾਸਨ ਤੇ ਜ਼ਮੀਨੀ ਪੱਧਰ ’ਤੇ ਕੀਤੇ ਕਾਰਜਾਂ ’ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਹੋਰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਯਾਦਵਿੰਦਰ ਸਿੰਘ ਪੱਪੂ, ਸਹਿਕਾਰੀ ਸਭਾ ਭਗਤਾ ਦੇ ਪ੍ਰਧਾਨ ਜਗਸੀਰ ਪੰਨੂੰ, ਸਰਪੰਚ ਪਾਲਾ ਢਿੱਲੋਂ, ਕੌਂਸਲਰ ਬੂਟਾ ਢਿੱਲੋਂ, ਕਾਲਾ ਪ੍ਰਧਾਨ ਕੋਠਾ ਗੁਰੂ, ਕਾਕਾ ਖਾਨਦਾਨ, ਭੁਪਿੰਦਰ ਗੁਰੂਸਰ ਆਦਿ ਹਾਜ਼ਰ ਸਨ।