ਹਲਕਾ ਰਾਮਪੁਰਾ ਫੂਲ ’ਚ ‘ਆਪ’ ਨੂੰ ਝਟਕਾ
ਹਲਕਾ ਰਾਮਪੁਰਾ ਫੂਲ ‘ਚ ਸੱਤਾਧਾਰੀ ਧਿਰ ਨੂੰ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀ ਹਲਕਾ ਕੋਆਰਡੀਨੇਟਰ ਤੇ ਸਾਬਕਾ ਬਲਾਕ ਪ੍ਰਧਾਨ ਗੁਰਵਿੰਦਰ ਕੌਰ ਭਗਤਾ, ਸਕੱਤਰ ਰਾਜ ਕੌਰ ਤੇ ਮਮਤਾ ਕੌਰ ਆਪਣੇ ਸਮਰਥਕਾਂ ਸਣੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਸਾਬਕਾ ਅਕਾਲੀ...
Advertisement
ਹਲਕਾ ਰਾਮਪੁਰਾ ਫੂਲ ‘ਚ ਸੱਤਾਧਾਰੀ ਧਿਰ ਨੂੰ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀ ਹਲਕਾ ਕੋਆਰਡੀਨੇਟਰ ਤੇ ਸਾਬਕਾ ਬਲਾਕ ਪ੍ਰਧਾਨ ਗੁਰਵਿੰਦਰ ਕੌਰ ਭਗਤਾ, ਸਕੱਤਰ ਰਾਜ ਕੌਰ ਤੇ ਮਮਤਾ ਕੌਰ ਆਪਣੇ ਸਮਰਥਕਾਂ ਸਣੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਗੁਰਵਿੰਦਰ ਕੌਰ ਤੇ ਹੋਰਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ‘ਆਪ’ ਸੱਤਾ ’ਚ ਆਉਣ ਤੋਂ ਪਹਿਲਾਂ ਆਮ ਵਰਕਰਾਂ ਨੂੰ ਅਹੁਦੇ ਤੇ ਟਿਕਟਾਂ ਦੇਣ ਦੇ ਨਾਲ ਹਰ ਵਰਕਰ ਦੀ ਸੱਤਾ ’ਚ ਬਰਾਬਰ ਹਿੱਸੇਦਾਰੀ ਦੀ ਗੱਲ ਕਰਦੀ ਸੀ ਪਰ ਸਰਕਾਰ ਬਣਨ ਤੋਂ ਬਾਅਦ ਇਸ ਨੇ ਪਾਰਟੀ ਵਰਕਰਾਂ ਨੂੰ ਵੀ ਵੱਡਾ ਧੋਖਾ ਦਿੱਤਾ ਹੈ।
ਗੁਰਵਿੰਦਰ ਕੌਰ ਭਗਤਾ, ਰਾਜ ਕੌਰ ਤੇ ਮਮਤਾ ਕੌਰ ਨੇ ਕਿਹਾ ਕਿ ‘ਆਪ’ ਨੇ ਪੁਰਾਣੇ ਵਰਕਰਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਹਲਕੇ ਦਾ ਕੋਈ ਵਿਕਾਸ ਹੋਇਆ ਹੈ। ਇਸ ਮੌਕੇ ਸਾਬਕਾ ਚੇਅਰਮੈਨ ਗਗਨਦੀਪ ਗਰੇਵਾਲ, ਰਾਕੇਸ਼ ਗੋਇਲ, ਜਗਮੋਹਨ ਭਗਤਾ, ਮਨਜੀਤ ਧੁੰਨਾ, ਗੋਗੀ ਬਰਾੜ, ਜਸਪਾਲ ਵੜਿੰਗ, ਸੁਖਜਿੰਦਰ ਖਾਨਦਾਨ ਤੇ ਰਘਵੀਰ ਕਾਕਾ ਹਾਜ਼ਰ ਸਨ।
Advertisement
Advertisement
Advertisement
×

