‘ਆਪ’ ਨੇ ਵਿਕਾਸ ਦੀ ਸਿਰਫ ਮਸ਼ਹੂਰੀ ਕੀਤੀ: ਸੰਧੂ
ਜ਼ਿਲਾ ਪਰਿਸ਼ਦ ਜੋਨ ਸ਼ਹਿਣਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਸ਼ਪਾਲ ਕੌਰ ਅਤੇ ਬਲਾਕ ਸਮਿਤੀ ਜੋਨ ਨੈਣੇਵਾਲ ਤੋਂ ਉਮੀਦਵਾਰ ਜਸਪ੍ਰੀਤ ਕੌਰ ਜੱਸੂ ਦੇ ਹੱਕ ਵਿਚ ਅੱਜ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਸੰਧੂ, ਹਲਕਾ ਆਗੂ ਰਾਜਵਿੰਦਰ ਸਿੰਘ ਸੀਤਲ, ਸੁਖਵਿੰਦਰ...
ਜ਼ਿਲਾ ਪਰਿਸ਼ਦ ਜੋਨ ਸ਼ਹਿਣਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਸ਼ਪਾਲ ਕੌਰ ਅਤੇ ਬਲਾਕ ਸਮਿਤੀ ਜੋਨ ਨੈਣੇਵਾਲ ਤੋਂ ਉਮੀਦਵਾਰ ਜਸਪ੍ਰੀਤ ਕੌਰ ਜੱਸੂ ਦੇ ਹੱਕ ਵਿਚ ਅੱਜ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਸੰਧੂ, ਹਲਕਾ ਆਗੂ ਰਾਜਵਿੰਦਰ ਸਿੰਘ ਸੀਤਲ, ਸੁਖਵਿੰਦਰ ਸਿੰਘ ਧਾਲੀਵਾਲ ਅਤੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਵੱਲੋਂ ਡੋਰ-ਟੂ-ਡੋਰ ਵੋਟਾਂ ਮੰਗੀਆਂ ਗਈਆਂ। ਪ੍ਰਧਾਨ ਗੁਰਤੇਜ ਸਿੰਘ ਸੰਧੂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਸੱਤਾ ਹਾਸਲ ਕੀਤੀ ਪਰ ਗਰਾਂਊਡ ਪੱਧਰ ’ਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਿਰਫ਼ ਫੋਕੀ ਮਸ਼ਹੂਰੀ ਕੀਤੀ ਜਾ ਰਹੀ ਹੈ ਜਦਕਿ ਵਿਕਾਸਕਾਰੀ ਕੰਮ ਕਿੱਧਰੇ ਵੀ ਸ਼ੁਰੂ ਨਹੀਂ ਕੀਤੇ ਗਏ। ਜਿਸ ਕਰਕੇ ਹਲਕਾ ਭਦੌੜ ਦੇ ਲੋਕਾਂ ਨੂੰ ਆਪਣੇ ਸੰਜਮ ਤੋਂ ਕੰਮ ਲੈ ਕੇ ਸਰਕਾਰ ਦੇ ਕੀਤੇ ਵਾਅਦੇ ਨੂੰ ਚੇਤੇ ਰੱਖਦੇ ਹੋਏ ਸਰਕਾਰ ਨੂੰ ਹਾਰ ਦੇ ਰੂਪ ਵਿਚ ਮੋੜਵਾਂ ਜਵਾਬ ਦੇਣ ਚਾਹੀਦਾ ਹੈ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ। ਉਨ੍ਹਾਂ ਸਮੂਹ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਰਸ਼ਪਾਲ ਕੌਰ ਅਤੇ ਬਲਾਕ ਸਮਿਤੀ ਉਮੀਦਵਾਰ ਜਸਪ੍ਰੀਤ ਕੌਰ ਜੱਸੂ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ।

