‘ਆਪ’ ਨੇ ਸੂਬਾ ਵਿਕਾਸ ਦੇ ਰਾਹ ਪਾਇਆ: ਉੱਗੋਕੇ
ਵਿਧਾਇਕ ਲਾਭ ਸਿੰਘ ਉੱਗੋਕੇ ਨੇ ‘ਆਪ’ ਦੇ ਜ਼ਿਲ੍ਹਾ ਪਰਿਸ਼ਦ ਦੇ ਸ਼ਹਿਣਾ ਜ਼ੋਨ ਤੋਂ ਉਮੀਦਵਾਰ ਗੁਰਪ੍ਰੀਤ ਕੌਰ ਅਤੇ ਬਲਾਕ ਸਮਿਤੀ ਦੇ ਵੱਖ-ਵੱਖ ਜ਼ੋਨਾਂ ਦੇ ਉਮੀਦਵਾਰਾਂ ਦੇ ਹੱਕ ’ਚ ਸੰਧੂ ਕਲਾਂ, ਨੈਣੇਵਾਲ, ਰਾਮਗੜ੍ਹ, ਅਲਕੜਾ, ਜੰਗੀਆਣਾ ਅਤੇ ਬੱਲੋ ਵਿੱਚ ਚੋਣ ਜਲਸੇ ਕਰ ਕੇ...
ਵਿਧਾਇਕ ਲਾਭ ਸਿੰਘ ਉੱਗੋਕੇ ਨੇ ‘ਆਪ’ ਦੇ ਜ਼ਿਲ੍ਹਾ ਪਰਿਸ਼ਦ ਦੇ ਸ਼ਹਿਣਾ ਜ਼ੋਨ ਤੋਂ ਉਮੀਦਵਾਰ ਗੁਰਪ੍ਰੀਤ ਕੌਰ ਅਤੇ ਬਲਾਕ ਸਮਿਤੀ ਦੇ ਵੱਖ-ਵੱਖ ਜ਼ੋਨਾਂ ਦੇ ਉਮੀਦਵਾਰਾਂ ਦੇ ਹੱਕ ’ਚ ਸੰਧੂ ਕਲਾਂ, ਨੈਣੇਵਾਲ, ਰਾਮਗੜ੍ਹ, ਅਲਕੜਾ, ਜੰਗੀਆਣਾ ਅਤੇ ਬੱਲੋ ਵਿੱਚ ਚੋਣ ਜਲਸੇ ਕਰ ਕੇ ‘ਆਪ’ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਵਿਧਾਇਕ ਉੱਗੋਕੇ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਅਜਿਹੇ ਕੰਮ ਕੀਤੇ ਹਨ ਜੋ ਵਿਰੋਧੀਆਂ ਨੂੰ ਹਜ਼ਮ ਨਹੀਂ ਆ ਰਹੇ। ਅਕਾਲੀਆਂ ਅਤੇ ਕਾਂਗਰਸੀਆਂ ਨੇ ਲੁੱਟ ਮਚਾਈ ਹੋਈ ਸੀ ਪਰ ‘ਆਪ’ ਸਰਕਾਰ ਪੰਜਾਬੀਆਂ ਦੀ ਲੁੱਟ ਖ਼ਤਮ ਕਰ ਕੇ ਪੰਜਾਬ ਨੂੰ ਵਿਕਾਸ ਦੇ ਰਾਹ ਪਾਇਆ ਹੈ। ਖੇਤਾਂ ਲਈ ਜਿੱਥੇ ਅੱਠ ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ, ਉੱਥੇ ਹਰ ਖੇਤ ਵਿੱਚ ਨਹਿਰੀ ਪਾਣੀ ਪੁੱਜਦਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਸਰਕਾਰ ਨੇ ਮੁਹੱਲਾ ਕਲੀਨਕ ਅਤੇ ਸਿੱਖਿਆ ਕ੍ਰਾਂਤੀ ਲਿਆਂਦੀ ਹੈ। ਪੰਜਾਬ ਦੇ ਹਰ ਪਿੰਡ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ। ਉਨ੍ਹਾਂ ਹਲਕਾ ਭਦੌੜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਣਾਂ ਵਿੱਚ ‘ਆਪ’ ਉਮੀਦਵਾਰ ਦੇ ਹੱਕ ਵਿੱਚ ਫਤਵਾ ਦਿਓ। ਇਸ ਮੌਕੇ ਕੁਲਦੀਪ ਸਿੰਘ ਤਲਵੰਡੀ, ਜਗਦੀਪ ਸਿੰਘ ਜੱਗੀ, ਅਮਨਦੀਪ ਸਿੰਘ ਅਮਨਾ, ਸਰਪੰਚ ਸੋਨੀ ਸਿੰਘ ਸੰਧੂ ਕਲਾਂ, ਗੁਰਪ੍ਰੀਤ ਸਿੰਘ ਗਿੱਤਾ, ਸਰੋਵਰ ਸਿੰਘ, ਨਾਜ਼ਮ ਸਿੰਘ,ਜਗਦੇਵ ਸਿੰਘ, ਸਰਬਜੀਤ ਸਿੰਘ, ਹਰਦੇਵ ਸਿੰਘ, ਗੁਰਤੇਜ ਸਿੰਘ ਅਤੇ ਸਰੋਵਰ ਸਿੰਘ ਹਾਜ਼ਰ ਸਨ।

