ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹ ਦੀ ਹਰ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣ ਤੋਂ ਡੱਟ ਕੇ ਚੋਣ ਲੜੇਗਾ। ਇਹ ਗੱਲ ਅੱਜ ਇੱਥੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਵਿਕਾਸ ਦੇ ਕੰਮ ਨਾ ਕਰਵਾਏ ਜਾਣ ਕਾਰਨ ਆਮ ਲੋਕ ਬਹੁਤ ਨਿਰਾਸ਼ ਹਨ ਅਤੇ ਅੱਜ ਵੀ ਬਾਦਲ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ ਅਤੇ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਬਲਾਕ ਸਮਿਤੀ ਸ਼ਹਿਣਾ ਤੋਂ ਬੀਬੀ ਗਗਨਦੀਪ ਕੌਰ ਅਤੇ ਜ਼ਿਲ੍ਹਾ ਪਰਿਸ਼ਦ ਜ਼ੋਨ ਸ਼ਹਿਣਾ ਤੋਂ ਸੁਰਿੰਦਰ ਕੌਰ ਚੋਣ ਲੜ ਰਹੇ ਹਨ। ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਹਰੇਕ ਅਕਾਲੀ ਵਰਕਰ ਇੱਕਜੁਟ ਹੋ ਕੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜਿਹੀ ਖੇਤਰੀ ਪਾਰਟੀ ਹੈ ਜੋ ਹਰੇਕ ਪਰਿਵਾਰ ਦੇ ਨਾਲ ਦੁੱਖ-ਸੁੱਖ ਵਿੱਚ ਖੜ੍ਹਦੀ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ, ਸਹਿਕਾਰੀ ਸਭਾ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਗੋਸਲ, ਗੁਰਵਿੰਦਰ ਸਿੰਘ ਨਾਮਧਾਰੀ, ਸਤਨਾਮ ਸਿੰਘ ਸੱਤੀ, ਗੁਰਚਰਨ ਸਿੰਘ, ਟੋਨੀ ਨੰਬਰਦਾਰ, ਗਗਨਦੀਪ ਸਿੰਗਲਾ, ਹਰਬੰਸ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਬਿੱਲੂ, ਸਵਰਨਜੀਤ ਸਿੰਘ ਸਾਬਕਾ ਪੰਚ, ਮੁਸਲਿਮ ਵਿੰਗ ਦੇ ਪ੍ਰਧਾਨ ਗੁਲਜਾਰ ਖਾਨ, ਸਾਬਕਾ ਪੰਚ ਮਨੋਹਰ ਲਾਲ ਸਮੇਤ ਵੱਡੀ ਪੱਧਰ ਤੇ ਅਕਾਲੀ ਆਗੂ ਹਾਜ਼ਰ ਹਨ।

