‘ਆਪ’ ਨੇ ਰਿੰਕੂ ਸ਼ਰਮਾ ਅਤੇ ਮਾਹਲ ਨੂੰ ਉਮੀਦਵਾਰ ਐਲਾਨਿਆ
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਬਲਾਕ ਨਥਾਣਾ ਨਾਲ ਸਬੰਧਤ ਪਿੰਡ ਭੁੱਚੋ ਕਲਾਂ ਦੇ ਜ਼ੋਨ ਨੰਬਰ 3 ਤੋਂ ਰਿੰਕੂ ਸ਼ਰਮਾ ਵਾਸੀ ਤੁੰਗਵਾਲੀ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਸਰਬਜੀਤ ਸਿੰਘ ਮਾਹਲ ਵਾਸੀ ਤੁੰਗਵਾਲੀ ਨੂੰ ਪਿੰਡ ਤੁੰਗਵਾਲੀ ਤੋਂ ਬਲਾਕ...
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਬਲਾਕ ਨਥਾਣਾ ਨਾਲ ਸਬੰਧਤ ਪਿੰਡ ਭੁੱਚੋ ਕਲਾਂ ਦੇ ਜ਼ੋਨ ਨੰਬਰ 3 ਤੋਂ ਰਿੰਕੂ ਸ਼ਰਮਾ ਵਾਸੀ ਤੁੰਗਵਾਲੀ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਸਰਬਜੀਤ ਸਿੰਘ ਮਾਹਲ ਵਾਸੀ ਤੁੰਗਵਾਲੀ ਨੂੰ ਪਿੰਡ ਤੁੰਗਵਾਲੀ ਤੋਂ ਬਲਾਕ ਸਮਿਤੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਨ੍ਹਾਂ ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਪਿੰਡ ਦੇ ਗੁਰਦੁਆਰੇ ਵਿੱਚ ਅਰਦਾਸ ਕੀਤੀ। ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੀ ਸੰਗਠਨ ਇੰਚਰਾਜ ਬਲਜਿੰਦਰ ਕੌਰ ਤੁੰਗਵਾਲੀ ਅਤੇ ਮਹੰਤ ਮਹਾਂ ਸਿੰਘ ਨੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਉਮੀਦਵਾਰ ਰਿੰਕੂ ਸ਼ਰਮਾ ਅਤੇ ਸਰਬਜੀਤ ਮਾਹਲ ਨੇ ਇਹ ਜ਼ਿੰਮੇਵਾਰੀ ਸੌਂਪਣ ਲਈ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਇੰਚਾਰਜ ਮਨੀਸ਼ ਸਿਸੋਦੀਆ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਅਨ ਟਰੱਕ ਯੂਨੀਅਨ ਦੇ ਪ੍ਰਧਾਨ ਗੋਰਾ ਮਾਹਲ, ਯੂਥ ਆਗੂ ਯਾਦਵਿੰਦਰ ਸ਼ਰਮਾ, ਗੱਗੂ ਸਮਾਘ, ਗੱਗੀ ਮਾਹਲ, ਅੰਮ੍ਰਿਤ ਬੁੱਟਰ, ਜਗਦੀਪ ਗੱਗੀ, ਸੁੱਖਾ ਮਾਨ, ਨਿੰਮਾ ਮਾਨ, ਬਬਲੀ ਅਕਾਲੀ, ਰਾਮ ਸਿੰਘ ਅਕਾਲੀ ਅਤੇ ਗੁਰਜੀਤ ਬਰਾੜ ਹਾਜ਼ਰ ਸਨ।

