ਧਰਮਕੋਟ ਦੇ ਜੋਨ ਬੀਜਾਪੁਰ ਦੇ ‘ਆਪ’ ਉਮੀਦਵਾਰ ਸਰਬਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਇੱਥੋਂ ਦੀ ਪੰਚਾਇਤ ਸਮਿਤੀ ਦੇ 12 ਨੰਬਰ ਜੋਨ ਬੀਜਾਪੁਰ ਦੇ ਉਮੀਦਵਾਰ ਬੀਬੀ ਸਰਬਜੀਤ ਕੌਰ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜ਼ਿਕਰਯੋਗ ਹੈ ਕਿ ਬੀਬੀ ਸਰਬਜੀਤ ਕੌਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਅਤੇ ਉਨ੍ਹਾਂ ਦੇ ਪਤੀ ਹਰਮੰਦਰ...
Advertisement
ਇੱਥੋਂ ਦੀ ਪੰਚਾਇਤ ਸਮਿਤੀ ਦੇ 12 ਨੰਬਰ ਜੋਨ ਬੀਜਾਪੁਰ ਦੇ ਉਮੀਦਵਾਰ ਬੀਬੀ ਸਰਬਜੀਤ ਕੌਰ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜ਼ਿਕਰਯੋਗ ਹੈ ਕਿ ਬੀਬੀ ਸਰਬਜੀਤ ਕੌਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਅਤੇ ਉਨ੍ਹਾਂ ਦੇ ਪਤੀ ਹਰਮੰਦਰ ਸਿੰਘ ਚੀਮਾ ਪਾਰਟੀ ਵਿਚ ਸਰਗਰਮ ਵਰਕਰ ਵਜੋਂ ਕੰਮ ਕਰ ਰਹੇ ਹਨ। ਅੱਜ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਸਮਰਥਕਾਂ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਹਲਕੇ ਦੇ ਸੀਨੀਅਰ ‘ਆਪ’ ਆਗੂ ਬਿੱਟੂ ਬੀਜਾਪੁਰ ਨੇ ਦੱਸਿਆ ਕਿ ਪਾਰਟੀ ਵਲੋਂ ਟਿਕਟ ਮਿਲਣ ਤੋਂ ਬਾਅਦ ਲੰਘੇ ਕਈ ਦਿਨਾਂ ਤੋਂ ਬੀਬੀ ਸਰਬਜੀਤ ਕੌਰ ਦੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ। ਜੋਨ ਦੇ ਸਾਰੇ ਪਿੰਡਾਂ ਦੇ ਆਪ ਉਮੀਦਵਾਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਫੋਟੋ ਕੈਪਸਨ – ਆਪ ਉਮੀਦਵਾਰ ਬੀਬੀ ਸਰਬਜੀਤ ਕੌਰ ਦਾ ਪਿੰਡ ਬੀਜਾਪੁਰ ਵਿੱਚ ਭਰਵਾਂ ਸਵਾਗਤ ਕਰਦੇ ਹਾਂ ਪਿੰਡ ਵਾਸੀ ਫੋਟੋ ਹਰਦੀਪ ਸਿੰਘ
Advertisement
×

