ਫਾਸ਼ੀਵਾਦ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ
ਇੱਥੇ ਤਰਕਸ਼ੀਲ ਭਵਨ ਵਿੱਚ ਅੱਜ ‘ਸੰਘੀ ਮਨੂਵਾਦੀ ਫਾਸ਼ੀਵਾਦ ਵਿਰੋਧੀ ਸਾਂਝੇ ਫ਼ੋਰਮ’ ਵੱਲੋਂ ਮਨੂਵਾਦੀ ਫਾਸ਼ੀਵਾਦ ਖ਼ਿਲਾਫ਼ ਕਨਵੈਨਸ਼ਨ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਨਰਭਿੰਦਰ , ਲਾਭ ਅਕਲੀਆ, ਹਰਭਗਵਾਨ ਭੀਖੀ, ਬਿੱਕਰ ਸਿੰਘ ਔਲਖ, ਹਾਕਮ ਨੂਰ, ਵੀਰਪਾਲ ਕੌਰ ਬਰਨਾਲਾ ਤੇ ਤਰਨਜੋਤ ਕੌਰ ਪੱਤੀ...
ਇੱਥੇ ਤਰਕਸ਼ੀਲ ਭਵਨ ਵਿੱਚ ਅੱਜ ‘ਸੰਘੀ ਮਨੂਵਾਦੀ ਫਾਸ਼ੀਵਾਦ ਵਿਰੋਧੀ ਸਾਂਝੇ ਫ਼ੋਰਮ’ ਵੱਲੋਂ ਮਨੂਵਾਦੀ ਫਾਸ਼ੀਵਾਦ ਖ਼ਿਲਾਫ਼ ਕਨਵੈਨਸ਼ਨ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਨਰਭਿੰਦਰ , ਲਾਭ ਅਕਲੀਆ, ਹਰਭਗਵਾਨ ਭੀਖੀ, ਬਿੱਕਰ ਸਿੰਘ ਔਲਖ, ਹਾਕਮ ਨੂਰ, ਵੀਰਪਾਲ ਕੌਰ ਬਰਨਾਲਾ ਤੇ ਤਰਨਜੋਤ ਕੌਰ ਪੱਤੀ ਸੇਖਵਾਂ ਸ਼ਾਮਲ ਸਨ।
ਕਨਵੈਨਸ਼ਨ ਦਾ ਆਗਾਜ਼ ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਹੋਇਆ। ਉਪਰੰਤ ਮੁੱਖ ਬੁਲਾਰੇ ਵਜੋਂ ਜਮਹੂਰੀ ਅਧਿਕਾਰ ਸਭਾ ਸੂਬਾਈ ਆਗੂ ਨਰਭਿੰਦਰ ਅਤੇ ਸੀਪੀਆਈ (ਐੱਮਐੱਲ) ਰੈੱਡ ਸਟਾਰ ਸੂਬਾ ਸਕੱਤਰ ਲਾਭ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਵੰਡਣ ਦੀਆਂ ਵਾਰ ਵਾਰ ਕੋਸ਼ਿਸ਼ਾਂ ਹੋ ਰਹੀਆਂ ਹਨ। ਆਗੂਆਂ ਨੇ ਆਰਐੱਸਐੱਸ/ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਦਾ ਇਕੱਠੇ ਹੋਕੇ ਮੁਕਾਬਲਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਲਿਬਰੇਸ਼ਨ ਆਗੂ ਹਰਭਗਵਾਨ ਭੀਖੀ, ਹਾਕਮ ਸਿੰਘ ਨੂਰ ਅੰਬੇਦਕਰਵਾਦੀ ਚੇਤਨਾ ਮੰਚ, ਸਮਾਜ ਸੇਵੀ ਜੱਸੀ ਪੇਧਨੀ, ਬਿੱਕਰ ਸਿੰਘ ਔਲਖ, ਨਛੱਤਰ ਸਿੰਘ ਰਾਮਨਗਰ ਮਜ਼ਦੂਰ ਅਧਿਕਾਰ ਅੰਦੋਲਨ, ਭੀਮ ਭੂਪਾਲ ਆਦਿ ਮੌਜੂਦ ਸਨ।