ਸ਼ਹਿਣਾ ਦੇ 22 ਪਿੰਡਾਂ ’ਚ 90 ਫ਼ੀਸਦੀ ਝੋਨਾ ਲੱਗਾ
ਪੱਤਰ ਪ੍ਰੇਰਕ ਸ਼ਹਿਣਾ, 29 ਜੂਨ ਬਲਾਕ ਸ਼ਹਿਣਾ ਦੇ 22 ਪਿੰਡਾਂ ’ਚ 90 ਫੀਸਦੀ ਝੋਨਾ ਲੱਗ ਚੁੱਕਾ ਹੈ। ਪਿੰਡ ਉਗੋਕੇ, ਸੁਖਪੁਰਾ, ਮੌੜ, ਬੱਲੋਕੇ, ਬੁਰਜ ਫਹਿਤਗੜ੍ਹ, ਸੰਤਪੁਰਾ, ਜਗਜੀਤਪੁਰਾ, ਧਰਮਪੁਰਾ, ਦੁੱਲਮਸਰ ’ਚ 90 ਫੀਸਦੀ ਝੋਨਾ ਲੱਗ ਚੁੱਕਾ ਹੈ। ਝੋਨਾ ਲੱਗਣ ਪਿੱਛੋਂ ਪਰਵਾਸੀ...
Advertisement
ਪੱਤਰ ਪ੍ਰੇਰਕ
Advertisement
ਸ਼ਹਿਣਾ, 29 ਜੂਨ
ਬਲਾਕ ਸ਼ਹਿਣਾ ਦੇ 22 ਪਿੰਡਾਂ ’ਚ 90 ਫੀਸਦੀ ਝੋਨਾ ਲੱਗ ਚੁੱਕਾ ਹੈ। ਪਿੰਡ ਉਗੋਕੇ, ਸੁਖਪੁਰਾ, ਮੌੜ, ਬੱਲੋਕੇ, ਬੁਰਜ ਫਹਿਤਗੜ੍ਹ, ਸੰਤਪੁਰਾ, ਜਗਜੀਤਪੁਰਾ, ਧਰਮਪੁਰਾ, ਦੁੱਲਮਸਰ ’ਚ 90 ਫੀਸਦੀ ਝੋਨਾ ਲੱਗ ਚੁੱਕਾ ਹੈ। ਝੋਨਾ ਲੱਗਣ ਪਿੱਛੋਂ ਪਰਵਾਸੀ ਮਜ਼ਦੂਰ ਵਾਪਸ ਘਰ ਜਾਣੇ ਸ਼ੁਰੂ ਹੋ ਗਏ ਹਨ। ਹੁਣ ਸਿਰਫ਼ ਮੱਕੀ ਅਤੇ ਮੂੰਗੀ ਵਾਲੇ ਖੇਤ ਹੀ ਰਹਿ ਗਏ ਹਨ, ਉੱਥੇ ਹਾਲੇ 10 ਦਿਨ ਤੱਕ ਝੋਨਾ ਲੱਗੇਗਾ। ਮੂੰਗੀ, ਮੱਕੀ ਵਾਲੇ ਖੇਤਾਂ ’ਚ ਝੋਨਾ ਦੇਸੀ ਲੇਬਰ ਹੀ ਲਾਵੇਗੀ। ਕਿਸਾਨਾਂ ਅਨੁਸਾਰ ਇਸ ਵਾਰ ਪਰਵਾਸੀ ਮਜਦੂਰ ਕਾਫ਼ੀ ਘੱਟ ਆਏ ਹਨ। ਦੂਸਰੇ ਪਾਸੇ ਦੇਸੀ ਲੇਬਰ ’ਚ ਔਰਤਾਂ ਦੀ ਗਿਣਤੀ ਕਾਫ਼ੀ ਵਧੀ ਹੈ।
Advertisement
×