DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨਸਾ ’ਚ 9 ਮੁਲਜ਼ਮ ਨਸ਼ੀਲੇ ਪਦਾਰਥਾਂ ਸਣੇ ਕਾਬੂ

ਮਾਨਸਾ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕਾਰਵਾਈ ਕਰਦੇ ਹੋਏ 9 ਵਿਅਕਤੀਆਂ ਨੂੰ 28 ਗ੍ਰਾਮ ਹੈਰੋਇਨ, 140 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਾਨਸਾ ਪੁਲੀਸ ਨੇ ਰਾਜੂ ਸਿੰਘ...
  • fb
  • twitter
  • whatsapp
  • whatsapp
Advertisement

ਮਾਨਸਾ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕਾਰਵਾਈ ਕਰਦੇ ਹੋਏ 9 ਵਿਅਕਤੀਆਂ ਨੂੰ 28 ਗ੍ਰਾਮ ਹੈਰੋਇਨ, 140 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਾਨਸਾ ਪੁਲੀਸ ਨੇ ਰਾਜੂ ਸਿੰਘ ਵਾਸੀ ਮਾਨਸਾ ਪਾਸੋਂ ਗਸ਼ਤ ਦੌਰਾਨ 60 ਨਸ਼ੀਲੀਆਂ ਗੋਲੀਆਂ, ਬੀਰਬਲ ਸਿੰਘ ਵਾਸੀ ਭੀਖੀ ਪਾਸੋਂ 40 ਨਸ਼ੀਲੀਆਂ ਗੋਲੀਆਂ ਅਤੇ ਹਰਵਿੰਦਰ ਸਿੰਘ ਵਾਸੀ ਗਾਦੜਪੱਤੀ ਬੋਹਾ ਪਾਸੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਸ਼ਾਲ ਵਾਸੀ ਪਿੰਡ ਅਹਿਮਦਪੁਰ ਨੂੰ 10 ਗ੍ਰਾਮ, ਸਤਿਗੁਰ ਸਿੰਘ ਵਾਸੀ ਪਿੰਡ ਮੰਢਾਲੀ, ਬਲਰਾਜ ਸਿੰਘ, ਲਖਵਿੰਦਰ ਸਿੰਘ ਵਾਸੀ ਖਾਰਾ ਪਾਸੋਂ 6 ਗ੍ਰਾਮ, ਰਵੀ ਵਾਸੀ ਬੁਢਲਾਡਾ ਕੋਲੋਂ 6 ਗ੍ਰਾਮ ਅਤੇ ਗੁਰਸੇਵਕ ਸਿੰਘ ਵਾਸੀ ਸਰਦੂਲਗੜ੍ਹ ਪਾਸੋਂ 6 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫੜੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕਰ ਲਏ ਗਏ ਹਨ।

Advertisement

Advertisement
×