DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

69ਵੀਆਂ ਸੂਬਾ ਪੱਧਰੀ ਵੁਸ਼ੂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

45 ਕਿਲੋ ਵਿੱਚ ਲਵ, 60 ਕਿਲੋ ਵਿੱਚ ਵੀਰਪਾਲ ਕੌਰ ਅੱਵਲ

  • fb
  • twitter
  • whatsapp
  • whatsapp
featured-img featured-img
ਬੁਢਲਾਡਾ ਵਿੱਚ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਅਧਿਕਾਰੀ।
Advertisement

ਸਿੱਖਿਆ ਵਿਭਾਗ ਪੰਜਾਬ ਵੱਲੋਂ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬੁਢਲਾਡਾ ਵਿੱਚ ਚੱਲ ਰਹੀਆਂ 69ਵੀਆਂ ਸੂਬਾ ਪੱਧਰੀ ਖੇਡਾਂ ਵੁਸ਼ੂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਨੀਲਮ ਰਾਣੀ ਵੱਲੋਂ ਕੀਤੀ ਗਈ।

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੰਡਰ-19 (ਕੁ) 45 ਕਿਲੋ ਵਰਗ ਵਿੱਚ ਲਵ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ, ਕਨਿਸ਼ਕਾ ਨਾਗਪਾਲ ਬਠਿੰਡਾ ਨੇ ਦੂਜਾ, 48 ਕਿਲੋ ਵਿੱਚ ਸਾਵੀਆ ਕਨੋਜੀਆ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਮਨਿੰਦਰ ਕੌਰ ਬਰਨਾਲਾ ਨੇ ਦੂਜਾ, 52 ਕਿਲੋ ’ਚ ਰੋਸ਼ਨੀ ਹੁਸ਼ਿਆਰਪੁਰ ਨੇ ਪਹਿਲਾ, ਰਣਦੀਪ ਕੌਰ ਬਠਿੰਡਾ ਨੇ ਦੂਜਾ, 56 ਕਿਲੋ ਵਿੱਚ ਮਨਪ੍ਰੀਤ ਕੌਰ ਹੁਸ਼ਿਆਰਪੁਰ ਨੇ ਪਹਿਲਾ, ਮਮਤਾ ਜਲੰਧਰ ਨੇ ਦੂਜਾ, 60 ਕਿਲੋ ਵਿੱਚ ਵੀਰਪਾਲ ਕੌਰ ਮਾਨਸਾ ਨੇ ਪਹਿਲਾ, ਗੁਰਸਵਰਨ ਕੌਰ ਲੁਧਿਆਣਾ ਨੇ ਦੂਜਾ, 70 ਕਿਲੋ ਵਿੱਚ ਮਨਪ੍ਰੀਤ ਕੌਰ ਸੰਗਰੂਰ ਨੇ ਪਹਿਲਾ, ਕੁਲਦੀਪ ਕੌਰ ਫ਼ਿਰੋਜ਼ਪੁਰ ਨੇ ਦੂਜਾ, 75 ਕਿਲੋ ਵਿੱਚ ਕਰਮਵੀਰ ਕੌਰ ਲੁਧਿਆਣਾ ਨੇ ਪਹਿਲਾ, ਚਾਹਤ ਹੁਸ਼ਿਆਰਪੁਰ ਨੇ ਦੂਜਾ, ਅੰਡਰ-17 (ਕੁ) 45 ਕਿਲੋ ਵਰਗ ਵਿੱਚ ਡਿੰਪਲ ਮਾਨਸਾ ਨੇ ਪਹਿਲਾ, ਰਵਨੀਤ ਕੌਰ ਸੰਗਰੂਰ ਨੇ ਦੂਜਾ, 48 ਕਿਲੋ ਪ੍ਰਭਜੋਤ ਕੌਰ ਹੁਸ਼ਿਆਰਪੁਰ ਨੇ ਪਹਿਲਾ, ਕੀਰਤੀ ਸੰਗਰੂਰ ਨੇ ਦੂਜਾ, 52 ਕਿਲੋ ’ਚ ਜਸਨੂਰ ਕੌਰ ਹੁਸ਼ਿਆਰਪੁਰ ਨੇ ਪਹਿਲਾ, ਪ੍ਰਭਜੀਤ ਕੌਰ ਸੰਗਰੂਰ ਨੇ ਦੂਜਾ, 56 ਕਿਲੋ ਵਿੱਚ ਅਰਸ਼ਦੀਪ ਕੌਰ ਪਟਿਆਲਾ ਪਹਿਲਾ, ਰੀਨਾ ਸ਼ਹੀਦ ਭਗਤ ਨਗਰ ਨੇ ਦੂਜਾ, 60 ਕਿਲੋ ਵਿੱਚ ਜਸਪ੍ਰੀਤ ਕੌਰ ਬਠਿੰਡਾ ਨੇ ਪਹਿਲਾ, ਏਕਿਆ ਹੁਸ਼ਿਆਰਪੁਰ ਨੇ ਦੂਜਾ, 65 ਕਿਲੋ ਵਿੱਚ ਕ੍ਰਿਸ਼ਨ ਸ਼ਰਮਾ ਜਲੰਧਰ ਨੇ ਪਹਿਲਾ, ਹਰਸ਼ਜੋਤ ਕੌਰ ਸੰਗਰੂਰ ਨੇ ਦੂਜਾ, 70 ਕਿਲੋ ’ਚ ਹਰਪ੍ਰੀਤ ਕੌਰ ਮਾਨਸਾ ਨੇ ਪਹਿਲਾ, ਨਵਨੀਤ ਕੌਰ ਫਾਜ਼ਿਲਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਭੋਗਲ, ਪ੍ਰਿੰਸੀਪਲ ਗੁਰਮੀਤ ਸਿੰਘ, ਪ੍ਰਵੀਨ ਕੁਮਾਰ, ਰਛਪਾਲ ਸਿੰਘ, ਅਮਨਦੀਪ ਸਿੰਘ, ਗੁਰਦਾਸ ਸਿੰਘ, ਮਨਦੀਪ ਕੁਮਾਰ, ਮੱਖਣ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ ਸਮਰਾ, ਦਰਸ਼ਨ ਸਿੰਘ, ਜਗਮੇਲ ਸਿੰਘ ਭੰਗੂ, ਬੂਟਾ ਸਿੰਘ, ਦਲਵਿੰਦਰ ਸਿੰਘ, ਕ੍ਰਿਸ਼ਨ ਸਿੰਘ ਵੀ ਮੌਜੂਦ ਸਨ।

Advertisement

Advertisement
Advertisement
×