ਲੁੱਟ ਦੀ ਕਹਾਣੀ ਰਚਣ ਦੇ ਦੋਸ਼ ਹੇਠ 6 ਗ੍ਰਿਫਤਾਰ
ਪਿੰਡ ਕੋਹਾਰਵਾਲਾ ਵਾਸੀ ਦੀ ਕਾਰ ਰੋਕ ਕੇ ਉਸ ਤੋਂ 2.15 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਖੋਹਣ ਦੀ ਪੁਲੀਸ ਨੂੰ ਦੱਸੀ ਕਹਾਣੀ ਝੂਠੀ ਨਿਕਲੀ ਅਤੇ ਪੁਲੀਸ ਨੇ ਸ਼ਿਕਾਇਤ ਕਰਨ ਵਾਲੇੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ 6...
ਪਿੰਡ ਕੋਹਾਰਵਾਲਾ ਵਾਸੀ ਦੀ ਕਾਰ ਰੋਕ ਕੇ ਉਸ ਤੋਂ 2.15 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਖੋਹਣ ਦੀ ਪੁਲੀਸ ਨੂੰ ਦੱਸੀ ਕਹਾਣੀ ਝੂਠੀ ਨਿਕਲੀ ਅਤੇ ਪੁਲੀਸ ਨੇ ਸ਼ਿਕਾਇਤ ਕਰਨ ਵਾਲੇੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ 6 ਮੁਲਜ਼ਮਾਂ ਵਿੱਚ ਪੁਲੀਸ ਮੁਲਾਜ਼ਮ ਵੀ ਸ਼ਾਮਲ ਹੈ। ਪੁਲੀਸ ਨੇ ਇਨ੍ਹਾਂ ਦਾ ਰਿਮਾਂਡ ਲੈ ਕੇ ਖੋਹੀ ਗਈ ਰਾਸ਼ੀ ਬਰਾਮਦ ਕਰ ਲਈ ਹੈ ਅਤੇ ਵਾਰਦਾਤ ਵਿੱਚ ਸ਼ਾਮਲ ਪੁਲੀਸ ਮੁਲਾਜ਼ਮ ਕੋਲੋ 15 ਜ਼ਿੰਦਾ ਕਾਰਤੂਸ ਵੀ ਬਰਾਮਦ ਕਰ ਲਏ ਹਨ। ਸੰਜੀਵ ਕੁਮਾਰ ਡੀ ਐਸ ਪੀ ਕੋਟਕਪੂਰਾ ਨੇ ਦੱਸਿਆ ਕਿ 9 ਦਸੰਬਰ ਨੂੰ ਕੋਹਾਰਵਾਲਾ ਪਿੰਡ ਦੇ ਕੁਲਵੰਤ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਸ ਨੂੰ 4 ਕਾਰ ਸਵਾਰਾਂ ਨੇ ਘੇਰ ਕੇ ਉਸਤੋਂ 2.15 ਲੱਖ ਰੁਪਏ ਖੋਹ ਲਏ। ਉਨ੍ਹਾਂ ਦੱਸਿਆ ਕਿ ਕਾਰ ਚਲਾ ਰਿਹਾ ਡਰਾਈਵਰ ਪੁਲੀਸ ਵਰਦੀ ਵਿੱਚ ਸੀ ਅਤੇ ਉਸ ਨੇ ਤਲਾਸ਼ੀ ਲੈਣ ਬਹਾਨੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹਿਆ। ਡੀ ਐਸ ਪੀ ਨੇ ਦੱਸਿਆ ਪੁਲੀਸ ਨੇ ਕੁਝ ਘੰਟਿਆਂ ਬਾਅਦ ਵੀ ਇਸ ਕਾਰ ਨੂੰ ਟਰੇਸ ਕਰ ਕੇ ਪੁਲੀਸ ਮੁਲਾਜ਼ਮ ਵਰਿੰਦਰ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ ਅਤੇ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਪੁਲੀਸ ਨੇ ਕੁਲਵੰਤ ਸਿੰਘ ਅਤੇ ਉਸਦੇ ਇੱਕ ਹੋਰ ਸਾਥੀ ਰਜਿੰਦਰ ਸਿੰਘ ਕੋਲੋ ਪੁਛ-ਪੜਤਾਲ ਕੀਤੀ ਤਾਂ ਉਹ ਮੰਨ ਗਏ ਕਿ ਉਨ੍ਹਾਂ ਦੇ ਪੈਸਿਆਂ ਦੀ ਖੋਹ ਨਹੀਂ ਹੋਈ।

