ਸ਼ੈੈਲਰ ’ਚੋਂ 50 ਗੱਟੇ ਝੋਨਾ ਚੋਰੀ
ਤਪਾ ਦੇ ਆਲੀਕੇ ਰੋਡ ’ਤੇ ਸਥਿਤ ਇੱਕ ਸ਼ੈਲਰ ਵਿੱਚੋਂ ਚੋਰਾਂ ਨੇ ਝੋਨੇ ਦੇ 50 ਗੱਟੇ ਚੋਰੀ ਕਰ ਲਏ। ਐੱਸਪੀਐੱਲ ਰਾਈਸ ਮਿੱਲਜ਼ ਦੇ ਕਰਮਚਾਰੀ ਮੁਨੀਸ਼ ਬਾਂਸਲ ਨੇ ਦੱਸਿਆ ਕਿ ਲੰਘੀ ਰਾਤ ਚੋਰ ਸ਼ੈਲਰ ਦੀ ਪਿਛਲੀ ਕੰਧ ਰਾਹੀਂ ਅੰਦਰ ਦਾਖ਼ਲ ਹੋਏ ਅਤੇ...
Advertisement 
ਤਪਾ ਦੇ ਆਲੀਕੇ ਰੋਡ ’ਤੇ ਸਥਿਤ ਇੱਕ ਸ਼ੈਲਰ ਵਿੱਚੋਂ ਚੋਰਾਂ ਨੇ ਝੋਨੇ ਦੇ 50 ਗੱਟੇ ਚੋਰੀ ਕਰ ਲਏ। ਐੱਸਪੀਐੱਲ ਰਾਈਸ ਮਿੱਲਜ਼ ਦੇ ਕਰਮਚਾਰੀ ਮੁਨੀਸ਼ ਬਾਂਸਲ ਨੇ ਦੱਸਿਆ ਕਿ ਲੰਘੀ ਰਾਤ ਚੋਰ ਸ਼ੈਲਰ ਦੀ ਪਿਛਲੀ ਕੰਧ ਰਾਹੀਂ ਅੰਦਰ ਦਾਖ਼ਲ ਹੋਏ ਅਤੇ ਸ਼ੈਲਰ ’ਚ ਲੱਗੇ ਝੋਨੇ ਦੇ ਚੱਕੇ ’ਚੋਂ ਲੱਗਪਗ 50 ਗੱਟੇ ਕਿਸੇ ਵਾਹਨ ’ਚ ਲੱਦ ਕੇ ਲੈ ਗਏ। ਮਾਲਕਾਂ ਨੂੰ ਘਟਨਾ ਦਾ ਪਤਾ ਸਵੇਰ ਸਮੇਂ ਲੱਗਾ। ਉਨ੍ਹਾਂ ਕਿਹਾ ਕਿ ਸ਼ੈਲਰ ’ਚ ਗੇੜਾ ਲਾਉਣ ਮੌਕੇ ਸ਼ੱਕ ਪੈਣ ’ਤੇ ਗਿਣਤੀ ਕੀਤੀ ਤਾਂ ਝੋਨੇ ਦੇ ਲਗਪਗ 50 ਗੱਟੇ ਗਾਇਬ ਸਨ। ਉਨ੍ਹਾਂ ਦੱਸਿਆ ਕਿ ਨੇੜੇ ਦੇ ਇੱਕ ਰਜਵਾਹੇ ਦੀ ਪਹੀ ’ਤੇ ਝੋਨੇ ਦੀ ਗੱਟੇ ਸੜੇ ਹੋਏ ਮਿਲੇ ਹਨ। ਚੋਰੀ ਦੀ ਸੂਚਨਾ ਤਪਾ ਪੁਲੀਸ ਨੂੰ ਦਿੱਤੀ ਗਈ ਹੈ। ਥਾਣਾ ਮੁਖ਼ੀ ਸ਼ਰੀਫ਼ ਖ਼ਾਨ ਨੇ ਕਿਹਾ ਕਿ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
Advertisement
Advertisement 
× 

