ਵੱਡੇ ਘਰਾਂ ਦੇ ਕਾਕਿਆਂ ਸਣੇ 18 ਜਣੇ ਜੂਆ ਖੇਡਣ ਦੇ ਦੋਸ਼ ਹੇਠ ਕਾਬੂ
ਲਖਵਿੰਦਰ ਸਿੰਘ
ਮਲੋਟ, 23 ਜੂਨ
ਇੱਥੋਂ ਦੇ ਨਾਮਵਰ ਸਿਟੀਜ਼ਨ ਕਲੱਬ ਵਿਖੇ ਥਾਣਾ ਸਿਟੀ ਮਲੋਟ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰ ਕੇ 16 ਰਸੂਖਦਾਰ ਘਰਾਂ ਦੇ ਲੋਕਾਂ ਨੂੰ ਜੂਆ ਖੇਡਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਸਾਬਕਾ ਨਗਰ ਕੌਂਸਲਰ ਅਤੇ ਇੱਕ ਮੌਜੂਦਾ ਨਗਰ ਕੌਂਸਲਰ, ਇਕ ਸਮਾਜਸੇਵੀ, ਸੁਨਿਆਰਾ, ਆੜ੍ਹਤੀ, ਪ੍ਰਧਾਨ ਅਤੇ ਇਕ ਠੇਕੇਦਾਰ ਤੋਂ ਇਲਾਵਾ ਅਜਿਹੇ ਵਿਅਕਤੀ ਵੀ ਸ਼ਾਮਿਲ ਹਨ, ਜਿਨ੍ਹਾਂ ਦਾ ਸ਼ਹਿਰ ਵਿੱਚ ਚੰਗਾ ਰਸੂਖ ਮੰਨਿਆ ਜਾਂਦਾ ਹੈ। ਤਫਤੀਸ਼ੀ ਅਫਸਰ ਜਗਦੀਸ਼ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੋਮਨਾਥ ਵਾਸੀ ਕੈਂਪ, ਸੰਦੀਪ ਕੁਮਾਰ ਵਾਸੀ ਨੇੜੇ ਸਿੰਘ ਸਭਾ ਗੁਰਦੁਆਰਾ, ਨਰਿੰਦਰ ਕੁਮਾਰ ਵਾਸੀ ਨੇੜੇ ਸੁਆਮੀ ਰਾਮ ਤੀਰਥ ਪਾਰਕ, ਰਾਜਕੁਮਾਰ ਵਾਸੀ ਖਾਲੇ ਵਾਲੀ ਗਲੀ, ਬੰਸੀ ਲਾਲ ਵਾਸੀ ਪੁੱਡਾ ਕਲੋਨੀ, ਬਿਸ਼ੰਭਰ ਦਾਸ ਵਾਸੀ ਬੈਕ ਸਾਈਡ ਸਰਕਾਰੀ ਹਸਪਤਾਲ, ਕੌਂਸਲਰ ਅਸ਼ੋਕ ਕੁਮਾਰ ਵਾਸੀ ਮੇਨ ਬਾਜ਼ਾਰ, ਰਕੇਸ਼ ਰਾਏ ਵਾਸੀ ਕ੍ਰਿਸ਼ਨਾ ਨਗਰ ਕੈਂਪ, ਅਨਿਲ ਕਥੂਰੀਆ ਵਾਸੀ ਮਿੰਨੀ ਨਾਗਪਾਲ ਨਗਰੀ, ਨਰੇਸ਼ ਕੁਮਾਰ ਵਾਸੀ ਮਿੰਨੀ ਨਾਗਪਾਲ ਨਗਰੀ, ਰੋਜੀ ਕੁਮਾਰ ਵਾਸੀ ਨੇੜੇ ਚਾਰ ਖੰਭਾਂ ਚੌਂਕ, ਮੰਡੀ ਹਰਜੀ ਰਾਮ, ਦਵਿੰਦਰ ਗੋਲਡੀ ਲੋਹੇ ਵਾਲੇ, ਵਾਸੀ ਨੇੜੇ ਚਾਰ ਖੰਭਾਂ ਚੋਂਕ, ਸਾਬਕਾ ਕੌਂਸਲਰ ਸਤੀਸ਼ ਕੁਮਾਰ ਪੁੱਤਰ ਲਾਲ ਚੰਦ ਵਾਸੀ ਕ੍ਰਿਸ਼ਨਾ ਨਗਰ ਕੈਂਪ , ਵਿਨੋਦ ਜੱਗਾ ਪੁੱਤਰ ਗਨਪਤ ਰਾਏ ਕੱਪੜੇ ਵਾਲੇ, ਰਮੇਸ਼ ਕੁਮਾਰ ਪੁੱਤਰ ਹੇਖੋ ਰਾਜ, ਮੰਗਤ ਰਾਏ ਪੁੱਤਰ ਕ੍ਰਿਸ਼ਨ ਲਾਲ , ਵਾਸੀ ਨੇੜੇ ਡੀਏਵੀ ਕਾਲਜ ਵਾਰਡ ਨੰਬਰ ਸੱਤ ਆਦਿ ਵਿਅਕਤੀਆਂ 'ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਗਈ ਹੈ।