DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ’ਚ 14ਵੇਂ ਥੀਏਟਰ ਫੈਸਟੀਵਲ ਦਾ ਰੰਗਾਰੰਗ ਆਗਾਜ਼

ਮਹਿਮਾਨ ਵਜੋਂ ਪੁੱਜੇ ਡੀ ਆਈ ਜੀ, ਡੀ ਸੀ ਤੇ ਮੇਅਰ

  • fb
  • twitter
  • whatsapp
  • whatsapp
featured-img featured-img
ਬਠਿੰਡਾ ’ਚ ਫੈਸਟੀਵਲ ਦੌਰਾਨ ਨਾਟਕ ਪੇਸ਼ ਕਰਦੇ ਹੋਏ ਕਲਾਕਾਰ। 
Advertisement

ਬਠਿੰਡਾ ਵਿੱਚ ਨਗਰ ਨਿਗਮ ਦੇ ਸਹਿਯੋਗ ਨਾਲ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦਾ ਆਗਾਜ਼ ਨਾਟਕ ‘ਸੰਗਛਦਵਮ’ ਦੀ ਪੇਸ਼ਕਾਰੀ ਨਾਲ਼ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਹੋਇਆ। ਦਿਨੇਸ਼ ਨਾਇਰ ਦੁਆਰਾ ਲਿਖੇ ਅਤੇ ਡਾ. ਨਵਦੀਪ ਕੌਰ ਦੇ ਨਿਰਦੇਸ਼ਨ ਹੇਠ ਨਾਟਯ ਗਰਾਹਮ ਚੰਡੀਗੜ੍ਹ ਦੀ ਟੀਮ ਵੱਲੋਂ ਖੇਡੇ ਇਸ ਨਾਟਕ ਵਿੱਚ ਅਧਿਆਤਮਿਕ ਛੋਹਾਂ ਰਾਹੀਂ ਹਰ ਤਰ੍ਹਾਂ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਇਨਸਾਨ ਦੀ ਤਰ੍ਹਾਂ ਜਿਉਣ ਦੀ ਜਾਂਚ ਬਾਰੇ ਸੁਨੇਹਾ ਦਿੱਤਾ ਗਿਆ। ਨਾਟਕ ਵਿੱਚ ਦਰਸਾਇਆ ਗਿਆ ਕਿ ਆਤਮਾ 'ਚ ਚੰਗਿਆਈ ਹੀ ਬਿਹਤਰ ਸੰਸਾਰ ਦੀ ਰਚਨਾ ਕਰ ਸਕਦੀ ਹੈ। ਕਿਰਦਾਰਾਂ ਦੇ ਜ਼ਬਰਦਸਤ ਅਭਿਨੈ ਕਰਕੇ ਆਡੀਟੋਰੀਅਮ ਵਾਰ-ਵਾਰ ਤਾੜੀਆਂ ਨਾਲ ਗੂੰਜਿਆ। ਫੈਸਟੀਵਲ ਦੇ ਉਦਘਾਟਨੀ ਸਮਾਰੋਹ ਮੌਕੇ ਮਹਿਮਾਨਾਂ ਵਜੋਂ ਡੀ ਆਈ ਜੀ ਬਠਿੰਡਾ ਰੇਂਜ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ, ਮੇਅਰ ਪਦਮਜੀਤ ਮਹਿਤਾ, ਪੰਜਾਬ ਆਰਟਸ ਕੌਂਸਲ ਦੇ ਪ੍ਰਧਾਨ ਸਵਰਨਜੀਤ ਸਵੀ ਅਤੇ ਉੱਘੇ ਨਾਟਕਕਾਰ ਅਮਰਜੀਤ ਗਰੇਵਾਲ ਨੇ ਸ਼ਿਰਕਤ ਕੀਤੀ। ਨਾਟਿਅਮ ਦੇ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਸੁਦਰਸ਼ਨ ਗੁਪਤਾ ਅਤੇ ਡਾ. ਪੂਜਾ ਗੁਪਤਾ ਸਾਂਝੇ ਤੌਰ ’ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।

ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਅਤੇ ਗੁਰਮੀਤ ਧੀਮਾਨ ਨੇ ਸਾਂਝੇ ਰੂਪ 'ਚ ਨਿਭਾਈ।

Advertisement

ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ 15 ਦਿਨਾਂ ਨਾਟ-ਉਤਸਵ ਜੋ ਕਿ 26 ਸਤੰਬਰ ਤੋਂ 10 ਅਕਤੂਬਰ ਤੱਕ ਚੱਲਣਾ ਹੈ ਤੇ ਹਰ ਰੋਜ਼ ਸ਼ਾਮ 7 ਵਜੇ ਤੋਂ ਸ਼ੁਰੂ ਹੋਇਆ ਕਰੇਗਾ। ਇਸ ਦੌਰਾਨ 7 ਤੋਂ 7:40 ਵਜੇ ਤੱਕ ਓਪਨ ਮਾਈਕ ਅਤੇ ਇਸ ਤੋਂ ਬਾਅਦ 7:40 ’ਤੇ ਨਾਟਕ ਸ਼ੁਰੂ ਹੋਵੇਗਾ। ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ ਅਤੇ ਹਰ ਨਾਟਕ ਦਾ ਰੰਗ ਵੇਖਣਯੋਗ ਹੋਵੇਗਾ।

Advertisement
×