ਮੰਦਿਰ ਦੀ ਮੁਰੰਮਤ ਦੌਰਾਨ 102 ਜੰਗਾਲੇ ਰੋਂਦ ਮਿਲੇ
ਪੁਲੀਸ ਥਾਣਾ ਕੁੱਲਗੜ੍ਹੀ ਦੇ ਅਧੀਨ ਆਉਂਦੀ ਬਸਤੀ ਝਾਲ ਵਾਲੀ ’ਚ ਮੰਦਿਰ ਮੁਰੰਮਤ ਕਰ ਰਹੇ ਮਜ਼ਦੂਰਾਂ ਨੂੰ 102 ਪੁਰਾਣੇ ਜੰਗਾਲੇ ਰੋਂਦ ਮਿਲੇ ਹਨ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ...
ਪੁਲੀਸ ਥਾਣਾ ਕੁੱਲਗੜ੍ਹੀ ਦੇ ਅਧੀਨ ਆਉਂਦੀ ਬਸਤੀ ਝਾਲ ਵਾਲੀ ’ਚ ਮੰਦਿਰ ਮੁਰੰਮਤ ਕਰ ਰਹੇ ਮਜ਼ਦੂਰਾਂ ਨੂੰ 102 ਪੁਰਾਣੇ ਜੰਗਾਲੇ ਰੋਂਦ ਮਿਲੇ ਹਨ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਨਿਰਮਲ ਸਿੰਘ ਨੇ ਦੱਸਿਆ ਬਸਤੀ ਦੇ ਸਰਪੰਚ ਕਾਰਜ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੀ ਬਸਤੀ ਵਿਚ ਭਗਵਾਨ ਵਾਲਮੀਕ ਸਵਾਮੀ ਜੀ ਦਾ ਇੱਕ ਸਾਲ ਤੋਂ ਬੰਦ ਪਿਆ ਮੰਦਿਰ ਹੈ। ਇਸ ਮੰਦਿਰ ਵਿਚ ਕੋਈ ਪੁਜਾਰੀ ਨਹੀਂ ਹੈ ਅਤੇ ਮੰਦਿਰ ਦੀ ਹਾਲਤ ਕਾਫ਼ੀ ਖ਼ਸਤਾ ਹੈ।
ਐੱਸਆਈ ਨਿਰਮਲ ਸਿੰਘ ਦਾ ਕਹਿਣਾ ਹੈ,“ ਅੱਜ ਵੀ ਪਿੰਡ ਵਾਸੀ, ਮਿਸਤਰੀ ਅਤੇ ਮਜ਼ਦੂਰ ਨੇ ਹਰ ਰੋਜ਼ ਦੀ ਤਰ੍ਹਾਂ ਮੰਦਿਰ ਦੀ ਮੁਰੰਮਤ ਦਾ ਕੰਮ ਕਰ ਰਹੇ ਸਨ। ਮੰਦਿਰ ਦੀ ਦੱਖਣ ਵਾਲੀ ਨੁੱਕਰ ਵਿੱਚ ਕਾਫੀ ਇੱਟਾਂ ਰੋੜੇ ਪਏ ਸਨ, ਜਿਨ੍ਹਾਂ ਨੂੰ ਜਦੋਂ ਉਹ ਚੁੱਕ ਰਹੇ ਸਨ ਤਾਂ ਅਚਾਨਕ ਇੱਕ ਮੋਮੀ ਲਿਫਾਫੇ ਵਿੱਚ ਪੁਰਾਣੇ ਅਤੇ ਜੰਗਾਲੇ ਹੋਏ 102 ਰੋਂਦ ਮਿਲੇ।
ਐੱਸਆਈ ਨਿਰਮਲ ਸਿੰਘ ਨੇ ਕਿਹਾ ਕਿ ਇਹ ਰੋਂਦ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇੱਟਾ ਰੋੜਿਆਂ ਦੇ ਥੱਲੇ ਲੁਕਾ ਛੁਪਾ ਕੇ ਰੱਖੇ ਹੋਏ ਸਨ।

