ਹੜ੍ਹ ਪੀੜਤਾਂ ਨੂੰ 10 ਟਰੈਕਟਰ ਭੇਟ
ਹੇਮਕੁੰਟ ਫਾਊਂਡੇਸ਼ਨ ਨੇ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਦਿਆਂ 10 ਨਵੇਂ ਟਰੈਕਟਰ ਦਿੱਤੇ ਹਨ। ਇਨ੍ਹਾਂ ਟਰੈਕਟਰਾਂ ਦੀ ਮਦਦ ਨਾਲ ਖੇਤਾਂ ਨੂੰ ਵਾਹਿਆ ਜਾਵੇਗਾ ਅਤੇ ਖੇਤਾਂ ਵਿੱਚੋਂ ਰੇਤ ਤੇ ਰੇਤ ਹਟਾ ਕੇ ਮੁੜ ਉਪਜਾਊ ਬਣਾਇਆ ਜਾਵੇਗਾ। ਹੇਮਕੁੰਟ ਫਾਊਂਡੇਸ਼ਨ ਨੂੰ ਫਿਰੋਜ਼ਪੁਰ...
Advertisement
ਹੇਮਕੁੰਟ ਫਾਊਂਡੇਸ਼ਨ ਨੇ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਦਿਆਂ 10 ਨਵੇਂ ਟਰੈਕਟਰ ਦਿੱਤੇ ਹਨ। ਇਨ੍ਹਾਂ ਟਰੈਕਟਰਾਂ ਦੀ ਮਦਦ ਨਾਲ ਖੇਤਾਂ ਨੂੰ ਵਾਹਿਆ ਜਾਵੇਗਾ ਅਤੇ ਖੇਤਾਂ ਵਿੱਚੋਂ ਰੇਤ ਤੇ ਰੇਤ ਹਟਾ ਕੇ ਮੁੜ ਉਪਜਾਊ ਬਣਾਇਆ ਜਾਵੇਗਾ। ਹੇਮਕੁੰਟ ਫਾਊਂਡੇਸ਼ਨ ਨੂੰ ਫਿਰੋਜ਼ਪੁਰ ਵਿਚ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਟੀਮ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਫਾਊਂਡੇਸ਼ਨ ਦੇ ਮੈਂਬਰ ਹਰਤੀਰਥ ਸਿੰਘ ਨੇ ਦੱਸਿਆ ਕਿ ਹੇਮਕੁੰਟ ਫਾਊਂਡੇਸ਼ਨ ਸਿੱਖਿਆ ਅਤੇ ਸਿਹਤ ਦੇ ਨਾਲ ਨਾਲ ਜ਼ਰੂਰਤਮੰਦਾਂ ਦੀ ਹਮੇਸ਼ਾ ਮਦਦ ਕਰਦੀ ਰਹੀ ਹੈ। ਭਾਜਪਾ ਆਗੂ ਰਾਣਾ ਸੋਢੀ ਅਤੇ ਹੀਰਾ ਸੋਢੀ ਨਾਲ ਗੱਲਬਾਤ ਤੋਂ ਬਾਅਦ ਤੁਰੰਤ ਹੀ ਕਿਸਾਨਾਂ ਲਈ 10 ਟਰੈਕਟਰ ਭੇਜੇ ਗਏ।
Advertisement
Advertisement
×