ਯੁਵਕ ਮੇਲਾ: ਗੁਰੂ ਅੰਗਦ ਦੇਵ ਕਾਲਜ ਦੋਇਮ
ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਯੁਵਕ ਮੇਲੇ ਦੇ ‘ਏ ਡਵੀਜ਼ਨ’ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੈਂਪੀਅਨਸ਼ਿਪ ਵਿੱਚ ਓਵਰਆਲ ਦੂਜਾ ਸਥਾਨ ਹਾਸਲ ਕੀਤਾ ਹੈ। ਯੁਵਕ ਮੇਲੇ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ...
Advertisement
ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਯੁਵਕ ਮੇਲੇ ਦੇ ‘ਏ ਡਵੀਜ਼ਨ’ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੈਂਪੀਅਨਸ਼ਿਪ ਵਿੱਚ ਓਵਰਆਲ ਦੂਜਾ ਸਥਾਨ ਹਾਸਲ ਕੀਤਾ ਹੈ। ਯੁਵਕ ਮੇਲੇ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਕਾਲਜ ’ਚ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੁਖੀ ਬਾਬਾ ਸੇਵਾ ਸਿੰਘ, ਜਰਨਲ ਸਕੱਤਰ ਡਾ. ਕਮਲਜੀਤ ਸਿੰਘ ਤੇ ਸਮੂਹ ਪ੍ਰੋਫੈਸਰ ਸਾਹਿਬਾਨ ਵੱਲੋਂ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਯੁਵਕ ਭਲਾਈ ਵਿਭਾਗ ਦੇ ਕੋ-ਕੋਆਰਡੀਨੇਟਰ ਪ੍ਰੋ. ਹਰਦੀਪ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਵਾਰ ਅਤੇ ਕਲਾਸੀਕਲ ਇੰਸਟਰੂਮੈਂਟ ਵਿੱਚੋਂ ਪਹਿਲਾ, ਭੰਗੜਾ, ਲੁੱਡੀ, ਨਾਟਕ, ਪੇਟਿੰਗ, ਫੈਂਸੀ ਡਰੈੱਸ, ਫੋਕ ਆਰਕੈਸਟਰਾ, ਲੋਕ ਗੀਤ, ਵਿੱਚੋਂ ਦੂਜਾ ਸਥਾਨ ਅਤੇ ਮਾਇਮ ਅਤੇ ਐਲੋਕੇਸ਼ਨ (ਪੰਜਾਬੀ) ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।
Advertisement
Advertisement
×

