ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹੋਟਲ ’ਚ ਮੁਟਿਆਰ ਨਾਲ ਸਮੂਹਿਕ ਜਬਰ-ਜਨਾਹ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 7 ਮਈ ਇੱਕ ਕੁੜੀ ਨਾਲ ਇਥੇ ਬੱਸ ਅੱਡੇ ਨੇੜੇ ਹੋਟਲ ਵਿੱਚ ਸਮੂਹਿਕ ਜਬਰ-ਜਨਾਹ ਕਰਨ ਦੀ ਘਟਨਾ ਵਾਪਰੀ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਥਰ੍ਹੀ-ਵੀਲਰ ਚਾਲਕ ਨੇ ਇਸ ਰੋਂਦੀ ਕੁਰਲਾਉਂਦੀ ਕੁੜੀ ਬਾਰੇ ਇੱਕ ਸਿੱਖ...
Advertisement
ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 7 ਮਈ

Advertisement

ਇੱਕ ਕੁੜੀ ਨਾਲ ਇਥੇ ਬੱਸ ਅੱਡੇ ਨੇੜੇ ਹੋਟਲ ਵਿੱਚ ਸਮੂਹਿਕ ਜਬਰ-ਜਨਾਹ ਕਰਨ ਦੀ ਘਟਨਾ ਵਾਪਰੀ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਥਰ੍ਹੀ-ਵੀਲਰ ਚਾਲਕ ਨੇ ਇਸ ਰੋਂਦੀ ਕੁਰਲਾਉਂਦੀ ਕੁੜੀ ਬਾਰੇ ਇੱਕ ਸਿੱਖ ਜਥੇਬੰਦੀ ਨੂੰ ਜਾਣਕਾਰੀ ਦਿੱਤੀ। ਸਿੱਖ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਇਹ ਕੁੜੀ ਆਪਣੇ ਕਿਸੇ ਮਿੱਤਰ ਦੇ ਨਾਲ ਸ਼ਹਿਰ ਵਿੱਚ ਆਈ ਸੀ। ਇਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਬਾਅਦ ਵਿੱਚ ਇਸ ਨੂੰ ਪਾਣੀ ਪਿਲਾਉਣ ਦੇ ਬਹਾਨੇ ਹੋਟਲ ਵਿੱਚ ਲੈ ਗਿਆ, ਜਿੱਥੇ ਉਸ ਦੇ ਚਾਰ ਪੰਜ ਹੋਰ ਮਿੱਤਰ ਆ ਗਏ ਅਤੇ ਉਨ੍ਹਾਂ ਇਸ ਕੁੜੀ ਨਾਲ ਜਬਰ-ਜਨਾਹ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਜਥੇਬੰਦੀ ਦੇ ਕਾਰਕੁਨ ਇੱਥੇ ਹੋਟਲ ਵਿਖੇ ਪੁੱਜੇ ਸਨ ਅਤੇ ਕੁੜੀ ਨੂੰ ਪੁਲੀਸ ਕੋਲ ਪੇਸ਼ ਕੀਤਾ ਹੈ।

ਕੁੜੀ ਨੇ ਦੱਸਿਆ ਕਿ ਉਹ ਆਪਣੇ ਕਿਸੇ ਜਾਣਕਾਰ ਦੇ ਨਾਲ ਇੱਥੇ ਸ਼ਹਿਰ ਵਿੱਚ ਆਈ ਸੀ ਅਤੇ ਇਹ ਵਿਅਕਤੀ ਉਸ ਨੂੰ ਦਰਬਾਰ ਸਾਹਿਬ ਮੱਥਾ ਟਿਕਾਉਣ ਵਾਸਤੇ ਲੈ ਗਿਆ ਬਾਅਦ ਵਿੱਚ ਉਸ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ।

ਬਸ ਅੱਡਾ ਪੁਲੀਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਕੁੜੀ ਦਾ ਮੈਡੀਕਲ ਮੁਆਇਨਾ ਕਰਵਾਇਆ ਗਿਆ ਹੈ ਅਤੇ ਇਸ ਸਬੰਧਹ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲੀਸ ਨੇ ਇਸ ਸੰਬੰਧ ਵਿੱਚ ਕੁਝ ਨੌਜਵਾਨਾਂ ਨੂੰ ਕਾਬੂ ਵੀ ਕੀਤਾ ਹੈ ਅਤੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਦੌਰਾਨ ਥਾਣਾ ਏ ਡਿਵੀਜ਼ਨ ਦੀ ਪੁਲੀਸ ਨੇ ਇੱਥੇ ਬੱਸ ਅੱਡੇ ਨੇੜੇ ਸ਼ਰੀਫ ਪੁਰਾ ਇਲਾਕੇ ਵਿੱਚ ਇੱਕ ਹੋਟਲ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਚੈਨ ਸਿੰਘ ਉਰਫ ਰਾਜਾ ਅਤੇ ਸੰਚਿਤ ਰਾਮ ਯਾਦਵ ਵਜੋਂ ਹੋਈ ਹੈ।

 

Advertisement