ਮਹਿਲਾ ਐਡਵੋਕੇਟ ਦਾ ਪਰਸ ਖੋਹਿਆ
ਇੱਥੇ ਸਕੂਟਰੀ ਸਵਾਰ ਇੱਕ ਮਹਿਲਾ ਐਡਵੋਕੇਟ ਕੋਲੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਉਸ ਦਾ ਪਰਸ ਖੋਹ ਕੇ ਲਿਜਾਣ ਦੇ ਦੋਸ਼ ਹੇਠ ਸ਼ਾਹਪੁਰਕੰਢੀ ਦੀ ਪੁਲੀਸ ਨੇ ਮਾਮਲਾ ਦਰਜ ਕਰਕੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਐਡਵੋਕੇਟ ਭਾਵਨਾ ਵਾਸੀ ਪਿੰਡ...
Advertisement
ਇੱਥੇ ਸਕੂਟਰੀ ਸਵਾਰ ਇੱਕ ਮਹਿਲਾ ਐਡਵੋਕੇਟ ਕੋਲੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਉਸ ਦਾ ਪਰਸ ਖੋਹ ਕੇ ਲਿਜਾਣ ਦੇ ਦੋਸ਼ ਹੇਠ ਸ਼ਾਹਪੁਰਕੰਢੀ ਦੀ ਪੁਲੀਸ ਨੇ ਮਾਮਲਾ ਦਰਜ ਕਰਕੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਐਡਵੋਕੇਟ ਭਾਵਨਾ ਵਾਸੀ ਪਿੰਡ ਮੈਰਾ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਲੰਘੇ ਦਿਨ ਉਹ ਆਪਣੀ ਦਾਦੀ ਨੂੰ ਪਠਾਨਕੋਟ ਵਿੱਚ ਕਿਸੇ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਗਈ ਸੀ ਤੇ ਉੱਥੋਂ ਵਾਪਸ ਆਉਣ ਸਮੇਂ ਜਦੋਂ ਡਿਫੈਂਸ ਰੋਡ ’ਤੇ ਉਹ ਕਾਹਨਪੁਰ ਪਿੰਡ ਕੋਲ ਫੈਕਟਰੀ ਸਾਹਮਣੇ ਪੁੱਜੀ ਤਾਂ ਉਸੇ ਸਮੇਂ ਦੋ ਨੌਜਵਾਨ ਇੱਕ ਮੋਟਰਸਾਈਕਲ ਆਏ ਅਤੇ ਉਸ ਦੀ ਸਕੂਟੀ ਦੇ ਪੈਰਾਂ ਵਿੱਚ ਰੱਖੇ ਹੋਏ ਪਰਸ ਨੂੰ ਜਬਰਦਸਤੀ ਖੋਹ ਕੇ ਲੈ ਗਏ। ਉਸ ਨੇ ਦੱਸਿਆ ਕਿ ਪਰਸ ਵਿੱਚ 800 ਰੁਪਏ, ਇੱਕ ਮੋਬਾਈਲ ਫੋਨ, ਏਟੀਐੱਮ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸਨ। ਜਾਂਚ ਅਧਿਕਾਰੀ ਏਐੱਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਐਡਵੋਕੇਟ ਭਾਵਨਾ ਦੀ ਸ਼ਿਕਾਇਤ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×