ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੈਬ ਨਿਰਮਾਣ ਓਹਲੇ ਵੱਢੇ ਦਰੱਖ਼ਤਾਂ ਲਈ ਜ਼ਿੰਮੇਵਾਰ ਕੌਣ?

ਕਈ ਸਾਲ ਪੁਰਾਣੇ ਦਰੱਖ਼ਤ ਵੱਢਣ ਦੀ ਨਹੀਂ ਲੈ ਰਿਹਾ ਕੋਈ ਜ਼ਿੰਮੇਵਾਰੀ; ਲੋਕਾਂ ਵੱਲੋਂ ਜਾਂਚ ਦੀ ਮੰਗ
ਲੈਬ ਦੀ ਪਿਛਲੀ ਦੀਵਾਰ ਦੀ ਨੀਂਹ ਤੋਂ ਬਾਹਰ ਆਉਂਦੇ ਵੱਢੇ ਗਏ ਦਰੱਖਤ ਦਾ ਮੁੱਢ।
Advertisement
ਸਿਵਲ ਹਸਪਤਾਲ ਪਠਾਨਕੋਟ ਵਿੱਚ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬ (ਆਈਪੀਐੱਚਐੱਲ) ਨਾਂ ਦੀ ਇੱਕ ਟੈਸਟ ਲੈਬ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ, ਜਦ ਕਿ ਜਿਸ ਜਗ੍ਹਾ ਇਹ ਲੈਬ ਬਣਾਉਣੀ ਸ਼ੁਰੂ ਕੀਤੀ ਗਈ ਹੈ, ਉਸ ਜਗ੍ਹਾ ਤੋਂ ਕਈ ਸਾਲ ਪੁਰਾਣੇ ਦਰੱਖ਼ਤ ਵੱਢ ਦਿੱਤੇ ਗਏ ਅਤੇ ਲੋਕਾਂ ਦੇ ਬੈਠਣ ਲਈ ਬਣੇ ਹੋਏ ਛਾਂਦਾਰ ਪਾਰਕ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਨਵੀਂ ਲੈਬ ਦੇ ਨਿਰਮਾਣ ਤੋਂ ਬਾਹਰ ਆਉਣ ਵਾਲੇ ਦਰੱਖਤਾਂ ’ਤੇ ਵੀ ਕੁਹਾੜਾ ਚਲਾ ਦਿੱਤਾ ਗਿਆ ਹੈ। ਇਹ ਸਾਰਾ ਕੰਮ ਇੰਨੀ ਜ਼ਲਦਬਾਜ਼ੀ ਵਿੱਚ ਕੀਤਾ ਗਿਆ ਕਿ ਕੋਈ ਵੀ ਅਧਿਕਾਰੀ ਇਸ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਅਤੇ ਹਰੇ ਕੋਈ ਇੱਕ-ਦੂਸਰੇ ’ਤੇ ਜ਼ਿੰਮੇਵਾਰੀ ਸੁੱਟ ਕੇ ਮਾਮਲੇ ਤੋਂ ਟਾਲਾ ਵੱਟ ਰਹੇ ਹਨ। ਬੁੱਧੀਜੀਵੀ ਅਤੇ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਵੱਢੇ ਗਏ ਦਰੱਖਤਾਂ ਦਾ ਕਸੂਰ ਕੀ ਸੀ? ਜਦੋਂ ਨਵੀਂ ਲੈਬ ਵਾਲੀ ਸਾਈਟ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਉਕਤ ਲੈਬ ਦੀ ਪਿਛਲੀ ਦੀਵਾਰ ਦੀ ਨੀਂਹ ਵਿੱਚ ਕੰਕਰੀਟ ਭਰੀ ਜਾ ਰਹੀ ਸੀ, ਉੱਥੇ ਹੀ ਵੱਢੇ ਗਏ ਦਰੱਖ਼ਤ ਦਾ ਇੱਕ ਮੁੱਢ ਮੌਜੂਦ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਦਰੱਖਤ ਕਿੰਨਾ ਪੁਰਾਣਾ ਸੀ। ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਜਦ ਇਹ ਦਰੱਖ਼ਤ ਲੈਬ ਦੀ ਦੀਵਾਰ ਤੋਂ ਬਾਹਰ ਆ ਰਹੇ ਸਨ ਤਾਂ ਫਿਰ ਇਨ੍ਹਾਂ ਨੂੰ ਵੱਢਣ ਦੀ ਕੀ ਲੋੜ ਸੀ? ਇਸੇ ਤਰ੍ਹਾਂ ਸਾਈਡ ਵਾਲੀ ਦੀਵਾਰ ਦੇ ਬਾਹਰ ਆਉਣ ਵਾਲੇ ਦਰੱਖ਼ਤਾਂ ਦੀ ਵੀ ਬਲੀ ਦੇ ਦਿੱਤੀ ਗਈ ਹੈ। ਉਨ੍ਹਾਂ ਇਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਨਵੀਂ ਲੈਬ ਦਾ ਨਿਰਮਾਣ ਨਕਸ਼ੇ ਦੇ ਹਿਸਾਬ ਨਾਲ ਕੀਤਾ: ਜੇਈ

Advertisement

ਪੀਡਬਲਯੂਡੀ ਵਿਭਾਗ ਦੇ ਜੇਈ ਸਤੀਸ਼ ਕੁਮਾਰ ਦਾ ਕਹਿਣਾ ਸੀ ਕਿ ਨਵੀਂ ਲੈਬ ਦਾ ਨਿਰਮਾਣ ਨਕਸ਼ੇ ਦੇ ਹਿਸਾਬ ਨਾਲ ਕੀਤਾ ਜਾ ਰਿਹਾ ਹੈ। ਨਕਸ਼ੇ ਤੋਂ ਬਾਹਰ ਆਉਣ ਵਾਲੇ ਦਰੱਖ਼ਤ ਕਿਉਂ ਵੱਢੇ ਗਏ ਇਸ ਬਾਰੇ ਤਾਂ ਹਸਪਤਾਲ ਪ੍ਰਬੰਧਕ ਹੀ ਦੱਸ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਲੈਬ ਦੇ ਨਿਰਮਾਣ ਲਈ ਕਲੀਅਰ ਜਗ੍ਹਾ ਤਾਂ ਹਸਪਤਾਲ ਪ੍ਰਬੰਧਨ ਨੇ ਦਿੱਤੀ ਹੈ।

 

ਦਰੱਖਤਾਂ ਦੀ ਕਟਾਈ ਬਾਰੇ ਕੋਈ ਪਤਾ ਨਹੀਂ: ਰੇਂਜ ਅਧਿਕਾਰੀ

ਜੰਗਲਾਤ ਵਿਭਾਗ ਪਠਾਨਕੋਟ ਦੇ ਰੇਂਜ ਅਧਿਕਾਰੀ ਵਰਿੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਦਰੱਖਤਾਂ ਦੀ ਕਟਾਈ ਬਾਰੇ ਕੋਈ ਪਤਾ ਨਹੀਂ ਹੈ ਕਿਉਂਕਿ ਹਸਪਤਾਲ ਪ੍ਰਬੰਧਕ ਹੀ ਆਪਣੇ ਕੰਪਲੈਕਸ ਦੇ ਪੂਰੀ ਤਰ੍ਹਾਂ ਮਾਲਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਦਰੱਖਤਾਂ ਦੀ ਕਟਾਈ ਸਬੰਧੀ ਹਸਪਤਾਲ ਪ੍ਰਬੰਧਕਾਂ ਨੇ ਅਸੈਸਮੈਂਟ (ਨਿਲਾਮੀ ਲਈ ਰੇਟ ਪੁੱਛਣਾ) ਕਰਵਾਈ ਹੋਵੇ।

ਜੰਗਲਾਤ ਵਿਭਾਗ ਨਾਲ ਸੰਪਰਕ ਕਰਕੇ ਹੀ ਦਰੱਖ਼ਤ ਨਿਲਾਮ ਕਰਵਾਏ: ਐੱਸਐੱਮਓ

ਹਸਪਤਾਲ ਦੇ ਐੱਸਐੱਮਓ ਡਾ. ਸੁਨੀਲ ਚਾਂਦ ਦਾ ਕਹਿਣਾ ਸੀ ਕਿ ਦਰੱਖ਼ਤਾਂ ਦੀ ਕਟਾਈ ਸਮੇਂ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਵੱਲੋਂ ਹੀ ਦਰੱਖਤਾਂ ਦੇ ਰੇਟ ਦੱਸੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਕੱਟੇ ਦਰੱਖ਼ਤ ਨੀਲਾਮ ਕਰਵਾਏ ਹਨ।

 

 

Advertisement