DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਨੀਵਰਸਿਟੀ ਪਹੁੰਚੀ ਵੈੱਲਫੇਅਰ ਕਮੇਟੀ

ਪੰਜਾਬ ਵਿਧਾਨ ਸਭਾ ਦੀ ਵੈੱਲਫੇਅਰ ਕਮੇਟੀ ਯੂਨੀਵਰਸਿਟੀ ਵਿਚ ਪਹੁੰਚੀ, ਜਿੱਥੇ ਕਮੇਟੀ ਨੇ ਸ਼ੈਡਿਊਲ ਕਾਸਟ (ਐਸ.ਸੀ.), ਸ਼ੈਡਿਊਲ ਟ੍ਰਾਈਬ (ਐਸ.ਟੀ.) ਅਤੇ ਬੈਕਵਰਡ ਕਲਾਸ (ਬੀ.ਸੀ.) ਵਰਗਾਂ ਲਈ ਸਰਕਾਰੀ ਭਲਾਈ ਸਕੀਮਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਕਮੇਟੀ ਦੀ ਅਗਵਾਈ ਚੇਅਰਪਰਸਨ ਸ੍ਰੀਮਤੀ ਸਰਬਜੀਤ ਕੌਰ ਮਾਣੂਕੇ...

  • fb
  • twitter
  • whatsapp
  • whatsapp
Advertisement
ਪੰਜਾਬ ਵਿਧਾਨ ਸਭਾ ਦੀ ਵੈੱਲਫੇਅਰ ਕਮੇਟੀ ਯੂਨੀਵਰਸਿਟੀ ਵਿਚ ਪਹੁੰਚੀ, ਜਿੱਥੇ ਕਮੇਟੀ ਨੇ ਸ਼ੈਡਿਊਲ ਕਾਸਟ (ਐਸ.ਸੀ.), ਸ਼ੈਡਿਊਲ ਟ੍ਰਾਈਬ (ਐਸ.ਟੀ.) ਅਤੇ ਬੈਕਵਰਡ ਕਲਾਸ (ਬੀ.ਸੀ.) ਵਰਗਾਂ ਲਈ ਸਰਕਾਰੀ ਭਲਾਈ ਸਕੀਮਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਕਮੇਟੀ ਦੀ ਅਗਵਾਈ ਚੇਅਰਪਰਸਨ ਸ੍ਰੀਮਤੀ ਸਰਬਜੀਤ ਕੌਰ ਮਾਣੂਕੇ ਨੇ ਕੀਤੀ। ਇਸ ਮੌਕੇ ਅਮਿਤ ਰਤਨ ਕੋਟਫੱਤਾ, ਡਾ. ਜਸਬੀਰ ਸਿੰਘ ਸੰਧੂ, ਡਾ. ਨਛੱਤਰ ਪਾਲ, ਦਲਬੀਰ ਸਿੰਘ ਟੌਗ, ਜਗਸੀਰ ਸਿੰਘ ਅਤੇ ਵਿਧਾਨ ਸਭਾ ਅਧਿਕਾਰੀ ਵੀ ਮੌਜੂਦ ਸਨ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਮੇਟੀ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਰਕਾਰ ਦੀਆਂ ਸਾਰੀਆਂ ਭਲਾਈ ਸਕੀਮਾਂ ਦਾ ਨਿਭਾਅ ਪੂਰੇ ਸਮਰਪਣ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਡਰਾਪਆਊਟ ਰੇਟ ਘਟਾਉਣ, ਸਕਾਲਰਸ਼ਿਪ ਸਮੇਂ ਸਿਰ ਜਾਰੀ ਕਰਨ ਅਤੇ ਰੋਜ਼ਗਾਰ-ਮੁਖੀ ਕੋਰਸਾਂ ਦੀ ਸ਼ੁਰੂਆਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਨੋਡਲ ਅਫਸਰ (ਐਸਸੀ/ਐਸਟੀ) ਡਾ. ਵਿਕਰਮ ਸੰਧੂ ਨੇ ਕਮੇਟੀ ਅੱਗੇ ਰਿਪੋਰਟ ਪੇਸ਼ ਕੀਤੀ।

Advertisement

Advertisement
Advertisement
×