ਸੋਨ ਤਗ਼ਮਾ ਜੇਤੂ ਖਿਡਾਰੀਆਂ ਦਾ ਸਵਾਗਤ
ਜੰਡਿਆਲਾ ਮੰਜਕੀ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ-ਜੰਡਿਆਲਾ ਦੇ ਵੇਟ ਲਿਫਟਿੰਗ ਸੈਂਟਰ ਦੇ ਵੇਟ ਲਿਫਟਰ ਮਨਵਿੰਦਰ ਅਤੇ ਗੌਰਵ ਸਿੰਘ ਨੇ ਇੰਡੋ-ਨੇਪਾਲ ਗੇਮਜ਼ ’ਚ ਅੰਡਰ 17 ਅਤੇ ਅੰਡਰ 19 ਉਮਰ ਵਰਗ ਵਿੱਚ ਸੋਨ ਤਗ਼ਮੇ ਜਿੱਤੇ ਹਨ। ਇਹ ਮੁਕਾਬਲੇ ਯੂਥ ਸਪੋਰਟਸ ਐਜੂਕੇਸ਼ਨ ਫੈਡਰੇਸ਼ਨ...
Advertisement
ਜੰਡਿਆਲਾ ਮੰਜਕੀ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ-ਜੰਡਿਆਲਾ ਦੇ ਵੇਟ ਲਿਫਟਿੰਗ ਸੈਂਟਰ ਦੇ ਵੇਟ ਲਿਫਟਰ ਮਨਵਿੰਦਰ ਅਤੇ ਗੌਰਵ ਸਿੰਘ ਨੇ ਇੰਡੋ-ਨੇਪਾਲ ਗੇਮਜ਼ ’ਚ ਅੰਡਰ 17 ਅਤੇ ਅੰਡਰ 19 ਉਮਰ ਵਰਗ ਵਿੱਚ ਸੋਨ ਤਗ਼ਮੇ ਜਿੱਤੇ ਹਨ। ਇਹ ਮੁਕਾਬਲੇ ਯੂਥ ਸਪੋਰਟਸ ਐਜੂਕੇਸ਼ਨ ਫੈਡਰੇਸ਼ਨ ਆਫ ਇੰਡੀਆ ਵੱਲੋਂ ਨੇਪਾਲ ਦੇ ਰੰਗਸ਼ਾਲਾ ਸਟੇਡੀਅਮ ਖੋਖਰਾ ਵਿੱਚ ਕਰਵਾਏ ਗਏ ਸਨ। ਇਨ੍ਹਾਂ ਵੇਟ ਲਿਫਟਰਾਂ ਦਾ ਸਕੂਲ ਪਹੁੰਚਣ ’ਤੇ ਸਮਰਾਏ ਅਤੇ ਜੰਡਿਆਲਾ ਦੀਆਂ ਪੰਚਾਇਤਾਂ, ਖੇਡ-ਪ੍ਰੇਮੀਆਂ ਅਤੇ ਪਤਵੰਤਿਆਂ ਨੇ ਸਵਾਗਤ ਮਗਰੋਂ ਸਨਮਾਨ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ, ਸਰਪੰਚ ਕਮਲਜੀਤ ਸਿੰਘ, ਸਾਬਕਾ ਸਰਪੰਚ ਮੱਖਣ ਲਾਲ ਪੱਲਣ, ਗੁਰਵਿੰਦਰ ਸਿੰਘ ਸਰਪੰਚ ਸਮਰਾਏ, ਮੱਖਣ ਸਿੰਘ ਜੌਹਲ ਤੇ ਬਲਕਾਰ ਸਿੰਘ ਆਦਿ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement
×