ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਾਂਗੇ: ਕਟਾਰੂਚੱਕ

ਐਨਪੀ ਧਵਨ ਪਠਾਨਕੋਟ, 5 ਜੁਲਾਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਘਰੋਟਾ ਬਲਾਕ ਦੀਆਂ 46 ਪੰਚਾਇਤਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਲਈ ਅਤੇ ਪਿੰਡਾਂ ਅੰਦਰ ਬੁਨਿਆਦੀ ਲੋੜਾਂ ਮੁਹੱਈਆ ਕਰਵਾਉਣ ਦੇ...
Advertisement

ਐਨਪੀ ਧਵਨ

ਪਠਾਨਕੋਟ, 5 ਜੁਲਾਈ

Advertisement

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਘਰੋਟਾ ਬਲਾਕ ਦੀਆਂ 46 ਪੰਚਾਇਤਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਲਈ ਅਤੇ ਪਿੰਡਾਂ ਅੰਦਰ ਬੁਨਿਆਦੀ ਲੋੜਾਂ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਬਲਾਕ ਪੱਧਰ ਦੀਆਂ ਸਾਂਝੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿੱਚ ਬਲਾਕ ਅੰਦਰ ਪੈਂਦੇ ਪੰਚ, ਸਰਪੰਚ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਤੀਜੀ ਮੀਟਿੰਗ ਹੈ। ਇਸੇ ਬਲਾਕ ਦੀਆਂ 26 ਪੰਚਾਇਤਾਂ ਨਾਲ ਕੱਲ੍ਹ ਮੀਟਿੰਗ ਕੀਤੀ ਗਈ ਸੀ ਜਦੋਂਕਿ ਪਿਛਲੇ ਹਫ਼ਤੇ ਨਰੋਟ ਜੈਮਲ ਸਿੰਘ ਬਲਾਕ ਦੀਆਂ 43 ਪੰਚਾਇਤਾਂ ਨਾਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਭੋਆ ਹਲਕੇ ਅੰਦਰ ਕੁੱਲ 231 ਪੰਚਾਇਤਾਂ ਹਨ, ਹਫ਼ਤੇ ਅੰਦਰ ਉਹ ਮੀਟਿੰਗਾਂ ਦਾ ਸਿਲਸਿਲਾ ਮੁਕੰਮਲ ਕਰ ਲੈਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰ ਕੇ ਉਹ ਪੰਚਾਇਤੀ ਰਾਜ ਐਕਟ ਨੂੰ ਸਹੀ ਅਰਥਾਂ ਵਿੱਚ ਲਾਗੂ ਕਰ ਰਹੇ ਹਨ। ਮੀਟਿੰਗਾਂ ਵਿੱਚ ਪੰਚਾਂ-ਸਰਪੰਚਾਂ ਤੋਂ ਰਾਇ ਲਈ ਜਾ ਰਹੀ ਹੈ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਕਿਹੜੇ-ਕਿਹੜੇ ਬੁਨਿਆਦੀ ਕੰਮ ਹੋਣ ਵਾਲੇ ਹਨ। ਉਸ ਦੇ ਤਹਿਤ ਅਧਿਕਾਰੀਆਂ ਨੂੰ ਖਾਕਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।

Advertisement