ਹਲਕੇ ਦੀਆਂ ਸਾਰੀਆਂ ਸੜਕਾਂ ਨਵੀਆਂ ਬਣਾਂਵਾਂਗੇ: ਧਾਲੀਵਾਲ
ਪੱਤਰ ਪ੍ਰੇਰਕ
ਚੇਤਨਪੁਰਾ, 12 ਜੁਲਾਈ
ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਇਕ ਸਾਲ ਦੇ ਅੰਦਰ-ਅੰਦਰ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ ਪੂਰੇ ਕੀਤੇ ਜਾ ਰਹੇ ਹਨ ਅਤੇ ਸਾਡੇ ਬਹੁਤੇ ਕੰਮ ਹੋ ਚੁੱਕੇ ਹਨ, ਵੱਡੀਆਂ ਸੜਕਾਂ ਵੀ ਬਣ ਚੁੱਕੀਆਂ ਹਨ ਅਤੇ ਲਿੰਕ ਸੜਕਾਂ ਦਾ ਕੰਮ ਚੱਲ ਰਿਹਾ ਹੈ, ਜਿਸ ਵਿੱਚੋਂ 58 ਸੜਕਾਂ ਬਹੁਤ ਜਲਦੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਕਾਮਲਪੁਰ ਤੋਂ ਉੱਚਾ ਤੇੜਾ, ਤੇੜਾ ਕਲਾਂ-ਖਤਰਾਏ ਕਲਾਂ ਤੋਂ ਕੁੱਕੜਾਂਵਾਲਾ ਫਤਿਹਗੜ੍ਹ ਚੂੜੀਆਂ ਰੋਡ (ਸੈਕਸ਼ਨ ਕਿਆਮਪੁਰ ਤੋਂ ਝੰਡੇਰ ਹਰਸ਼ਾਛੀਨਾ ਫਤਿਹਗੜ੍ਹ ਚੂੜੀਆਂ ਰੋਡ), ਫਤਿਹਗੜ੍ਹ ਚੂੜੀਆਂ ਰੋਡ ਰਮਦਾਸ ਰੋਡ ਤੋਂ ਬੋਹੜਵਾਲਾ। (18 ਫੁੱਟ ਚੌੜੀ), ਸੱਕੀ ਨਾਲੇ ਉਪਰ ਫੁੱਲ ਅਤੇ 12 ਫੁੱਟ ਚੌੜੀ ਲਿੰਕ ਸੜਕ ਘੁਮਰਾਏ ਤੋਂ ਬੀਐੱਸਐੱਫ ਚੈੱਕ ਪੋਸਟ ਪੰਜਗਰਾਏ ਡਿਫੈਂਸ ਲਾਈਨ ਪਿੰਡ ਘੁਮਰਾਏ ਦੀ ਨਵੀਂ ਉਸਾਰੀ ਸ਼ੁਰੂ ਕਰਵਾਈ ਗਈ ਹੈ। ਇਸ ਮੌਕੇ ਮੰਡੀ ਬੋਰਡ ਦੇ ਐਕਸੀਅਨ ਹਰਚਰਨ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।