DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੈਟਰਨਰੀ ਹਸਪਤਾਲ ਵਿੱਚ ਅਲਟਰਾਸਾਊਂਡ ਮਸ਼ੀਨ ਲਗਾਈ

ਖਾਲਸਾ ਕਾਲਜ ਵੈਟਰਨਰੀ ਹਸਪਤਾਲ ਵਿੱਚ ਨਵੀਂ ਅਲਟਰਾਸਾਊਂਡ ਮਸ਼ੀਨ ਸਥਾਪਿਤ ਕੀਤੀ ਗਈ ਹੈ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਮਸ਼ੀਨ ਪਸ਼ੂਆਂ, ਮੱਝਾਂ, ਘੋੜਿਆਂ, ਕੁੱਤਿਆਂ ਤੇ ਬਿੱਲੀਆਂ ’ਚ ਪ੍ਰਜਨਨ ਸਿਹਤ, ਗਰਭ ਅਵਸਥਾ ਨਿਦਾਨ, ਜਿਗਰ ਅਤੇ ਗੁਰਦੇ ਦੀ ਇਮੇਜਿੰਗ,...
  • fb
  • twitter
  • whatsapp
  • whatsapp
Advertisement

ਖਾਲਸਾ ਕਾਲਜ ਵੈਟਰਨਰੀ ਹਸਪਤਾਲ ਵਿੱਚ ਨਵੀਂ ਅਲਟਰਾਸਾਊਂਡ ਮਸ਼ੀਨ ਸਥਾਪਿਤ ਕੀਤੀ ਗਈ ਹੈ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਮਸ਼ੀਨ ਪਸ਼ੂਆਂ, ਮੱਝਾਂ, ਘੋੜਿਆਂ, ਕੁੱਤਿਆਂ ਤੇ ਬਿੱਲੀਆਂ ’ਚ ਪ੍ਰਜਨਨ ਸਿਹਤ, ਗਰਭ ਅਵਸਥਾ ਨਿਦਾਨ, ਜਿਗਰ ਅਤੇ ਗੁਰਦੇ ਦੀ ਇਮੇਜਿੰਗ, ਡਾਇਆਫ੍ਰੈਗਮੈਟਿਕ ਹਰਨੀਆਂ, ਟ੍ਰੌਮੈਟਿਕ ਰੈਟੀਕੁਲੋ-ਪੈਰੀਟੋਨਾਈਟਿਸ, ਆਂਦਰਾਂ ਦੀ ਰੁਕਾਵਟ, ਇੰਟਸਸੈਪਸ਼ਨ ਅਤੇ ਹੋਰਾਂ ਸਮੇਤ ਵੱਖ-ਵੱਖ ਆਮ ਸਰੀਰਿਕ ਮਾਪਦੰਡਾਂ ਅਤੇ ਬਿਮਾਰੀ ਵਾਲੀਆਂ ਸਥਿਤੀਆਂ ਦੀ ਜਾਂਚ ਕਰਨ ਸਬੰਧੀ ਲੈਸ ਹੈ। ਡਾ. ਵਰਮਾ ਨੇ ਕਲੀਨਿਕਲ ਵਿਭਾਗਾਂ ਦੇ ਮੁਖੀਆਂ ਅਤੇ ਫੈਕਲਟੀ ਦੀ ਮੌਜੂਦਗੀ ’ਚ ਨਵੀਂ ਸਹੂਲਤ ਦਾ ਉਦਘਾਟਨ ਕਰਨ ਮਗਰੋਂ ਕਿਹਾ ਕਿ ਇਹ ਡਾਇਗਨੌਸਟਿਕਸ ਸਹੂਲਤ ਪਸ਼ੂ ਮਾਲਕਾਂ ਅਤੇ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਲਈ ਵੱਖ-ਵੱਖ ਸਿਹਤ ਮੁੱਦਿਆਂ ਦੇ ਜਾਨਵਰਾਂ ’ਚ ਤੁਰੰਤ ਅਤੇ ਸਟੀਕ ਨਿਦਾਨ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਹੂਲਤ ਖਾਸ ਤੌਰ ’ਤੇ ਡੇਅਰੀ ਜਾਨਵਰਾਂ ਅਤੇ ਘੋੜਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ, ਕਿਉਂਕਿ ਹਸਪਤਾਲ ਪਹਿਲਾਂ ਹੀ ਪਾਲਤੂ ਜਾਨਵਰਾਂ ਲਈ ਇਕ ਹੋਰ ਅਲਟਰਾਸਾਊਂਡ ਮਸ਼ੀਨ ਨਾਲ ਲੈਸ ਹੈ। ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਹਸਪਤਾਲ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਇਹ ਮੱਝ, ਘੋੜਾ, ਸੂਰ, ਭੇਡ, ਬੱਕਰੀ, ਕੁੱਤੇ, ਬਿੱਲੀਆਂ ਅਤੇ ਇੱਥੋਂ ਤਕ ਕਿ ਜੰਗਲੀ ਜਾਨਵਰਾਂ ਦੇ ਨਾਲ-ਨਾਲ ਪ੍ਰਯੋਗਸ਼ਾਲਾ ਆਦਿ ਸਮੇਤ ਸਮੂਹ ਜਾਨਵਰਾਂ ਦਾ ਇਲਾਜ ਕਰਦਾ ਹੈ।

Advertisement
Advertisement
×