ਲੋੜਵੰਦ ਔਰਤਾਂ ਨੂੰ ਦੋ ਸਿਲਾਈ ਮਸ਼ੀਨਾਂ ਦਿੱਤੀਆਂ
ਲਾਇਨਜ਼ ਕਲੱਬ ਪਠਾਨਕੋਟ ਮੇਨ ਵੱਲੋਂ ਚਾਰਟਡ ਪ੍ਰਧਾਨ ਨਰਿੰਦਰ ਮਹਾਜਨ ਦੀ ਅਗਵਾਈ ਵਿੱਚ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਲਾਇਨਜ਼ ਕਲੱਬ ਡਿਸਟ੍ਰਿਕਟ 321-ਡੀ ਦੇ ਉਪ-ਜ਼ਿਲ੍ਹਾ ਗਵਰਨਰ ਲਾਇਨ ਰਾਜੀਵ ਖੋਸਲਾ ਮੁੱਖ ਰੂਪ ਵਿੱਚ ਸ਼ਾਮਲ ਹੋਏ। ਇਸ ਦੌਰਾਨ ਪ੍ਰਾਜੈਕਟ ਚੇਅਰਮੈਨ ਰਾਕੇਸ਼ ਅਗਰਵਾਲ ਸਮੇਤ ਸਮੂਹ...
Advertisement
ਲਾਇਨਜ਼ ਕਲੱਬ ਪਠਾਨਕੋਟ ਮੇਨ ਵੱਲੋਂ ਚਾਰਟਡ ਪ੍ਰਧਾਨ ਨਰਿੰਦਰ ਮਹਾਜਨ ਦੀ ਅਗਵਾਈ ਵਿੱਚ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਲਾਇਨਜ਼ ਕਲੱਬ ਡਿਸਟ੍ਰਿਕਟ 321-ਡੀ ਦੇ ਉਪ-ਜ਼ਿਲ੍ਹਾ ਗਵਰਨਰ ਲਾਇਨ ਰਾਜੀਵ ਖੋਸਲਾ ਮੁੱਖ ਰੂਪ ਵਿੱਚ ਸ਼ਾਮਲ ਹੋਏ। ਇਸ ਦੌਰਾਨ ਪ੍ਰਾਜੈਕਟ ਚੇਅਰਮੈਨ ਰਾਕੇਸ਼ ਅਗਰਵਾਲ ਸਮੇਤ ਸਮੂਹ ਮੈਂਬਰਾਂ ਵੱਲੋਂ ਦੋ ਜ਼ਰੂਰਤਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ। ਨਰਿੰਦਰ ਮਹਾਜਨ ਨੇ ਕਿਹਾ ਕਿ ਲਾਇਨਜ਼ ਕਲੱਬ ਦਾ ਮੁੱਖ ਉਦੇਸ਼ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਹੈ। ਇਸੇ ਉਦੇਸ਼ ਤਹਿਤ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ ਹਨ। ਵੀਡੀਜੀ ਰਾਜੀਵ ਖੋਸਲਾ ਨੇ ਲਾਇਨਜ਼ ਕਲੱਬ ਮੇਨ ਦੇ ਪ੍ਰਧਾਨ ਨਰਿੰਦਰ ਮਹਾਜਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਮਾਜ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਕੱਤਰ ਸਮੀਰ ਗੁਪਤਾ, ਸ਼ਰਨਜੀਤ ਸਿੰਘ, ਨਰਿੰਦਰ ਗੁਪਤਾ, ਵਿਜੇ ਪਾਸੀ, ਕੇਵਲ ਕ੍ਰਿਸ਼ਨ ਮਹਾਜਨ, ਅਜੇ ਪਾਲ ਸਿੰਘ, ਪੰਕਜ ਮਹਿਤਾ, ਬੀਐਮ ਬੇਦੀ, ਸੰਦੀਪ ਸਰੀਨ, ਤ੍ਰਿਲੋਕ ਨੰਦਾ ਆਦਿ ਵੀ ਹਾਜ਼ਰ ਸਨ।
Advertisement
Advertisement
×