ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਵੀ ਅਤੇ ਜਲਾਲੀਆ ਦਰਿਆ ਤੋਂ ਦੋ ਪੈਨਟੂਨ ਪੁਲ ਹਟਾਏ

ਐੱਨਪੀ ਧਵਨ ਪਠਾਨਕੋਟ, 5 ਜੁਲਾਈ ਮੌਨਸੂਨ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਡਬਲਯੂਡੀ ਨੇ ਬਰਸਾਤ ਦੇ ਮੌਸਮ ਦੌਰਾਨ ਹੜ੍ਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਰਾਵੀ ਅਤੇ ਜਲਾਲੀਆ ਦਰਿਆ...
Advertisement

ਐੱਨਪੀ ਧਵਨ

ਪਠਾਨਕੋਟ, 5 ਜੁਲਾਈ

Advertisement

ਮੌਨਸੂਨ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਡਬਲਯੂਡੀ ਨੇ ਬਰਸਾਤ ਦੇ ਮੌਸਮ ਦੌਰਾਨ ਹੜ੍ਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਰਾਵੀ ਅਤੇ ਜਲਾਲੀਆ ਦਰਿਆ ’ਤੇ ਪਿੰਡ ਮਾਖਨਪੁਰ (ਤਾਸ਼ ਪੱਤਣ) ਅਤੇ ਪਿੰਡ ਮੁੱਠੀ ਵਿੱਚ ਪਾਏ ਗਏ ਪੈਨਟੂਨ ਪੁਲਾਂ ਨੂੰ ਹਟਾ ਦਿੱਤਾ ਹੈ। ਇਸ ਨਾਲ ਹੁਣ ਅਗਲੇ ਤਿੰਨ ਮਹੀਨੇ ਪਹਾੜੀਪੁਰ, ਮਝੀਰੀ, ਦਤਿਆਲ, ਜੈਨਪੁਰ, ਫਰਵਾਲ, ਬਰਮਾਲ ਸਣੇ ਦਰਜਨ ਭਰ ਪਿੰਡਾਂ ਦੇ ਲੋਕਾਂ ਨੂੰ ਮਾਖਨਪੁਰ ਵਿੱਚ ਤਾਸ਼ ਪੱਤਣ ’ਤੇ ਰਾਵੀ ਦਰਿਆ ਵਿੱਚ ਚੱਲਣ ਵਾਲੀ ਕਿਸ਼ਤੀ ਦੇ ਸਹਾਰੇ ਹੀ ਦਰਿਆ ਪਾਰ ਕਰਨਾ ਪਵੇਗਾ। ਇਸ ਤਰ੍ਹਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਤਿੰਨ ਮਹੀਨੇ ਲਈ ਕਿਸ਼ਤੀ ਦੇ ਸਹਾਰੇ ਟਿਕ ਗਈ ਹੈ। ਹਾਲਾਂਕਿ ਪਿੰਡ ਮੁੱਠੀ ਵਿੱਚ ਵੀ ਜਲਾਲੀਆ ਨਾਲੇ ’ਤੇ ਪਿਆ ਹੋਇਆ ਪੈਨਟੂਨ ਪੁਲ ਹਟਾ ਦਿੱਤਾ ਗਿਆ ਹੈ। ਪਰ ਇਸ ਦੇ ਹਟਾਏ ਜਾਣ ਨਾਲ ਇਸ ਵਾਰ ਲੋਕਾਂ ਨੂੰ ਜ਼ਿਆਦਾ ਦਿੱਕਤ ਨਹੀਂ ਹੋਵੇਗੀ ਕਿਉਂਕਿ ਇੱਥੋਂ ਕਰੀਬ ਡੇਢ ਕਿਲੋਮੀਟਰ ਦੂਰ ਪਿੰਡ ਮਸਤਪੁਰ ਵਿੱਚ ਨਾਲੇ ’ਤੇ ਪੱਕੇ ਪੁਲ ਦੀ ਉਸਾਰੀ ਪੂਰੀ ਹੋ ਚੁੱਕੀ ਹੈ ਤੇ ਉਹ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।

ਸਾਬਕਾ ਸਰਪੰਚ ਮੰਗਾ ਰਾਮ, ਰਵੀ ਕੁਮਾਰ, ਰੂਪ ਲਾਲ, ਲਵਲੀ ਕੁਮਾਰ, ਹਰਜੀਤ ਸਿੰਘ, ਤੇਜਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਦਰਿਆ ਤੇ ਪਾਏ ਲੱਕੜੀ ਦੇ ਪੈਨਟੂਨ ਪੁਲ ਨੂੰ ਹਟਾ ਲਿਆ ਜਾਂਦਾ ਹੈ। ਇਸ ਕਾਰਨ ਪਹਾੜੀਪੁਰ, ਮਝੀਰੀ, ਦਤਿਆਲ, ਜੈਨਪੁਰ, ਫਰਵਾਲ, ਬਰਮਾਲ ਆਦਿ ਪਿੰਡਾਂ ਦੇ ਲੋਕਾਂ ਨੂੰ ਕਰੀਬ 20 ਕਿਲੋਮੀਟਰ ਤੋਂ ਜ਼ਿਆਦਾ ਸਫ਼ਰ ਤੈਅ ਕਰਨਾ ਪੈਂਦਾ ਹੈ।

ਪੀਡਬਲਯੂਡੀ ਵਿਭਾਗ ਦੇ ਐੱਸਡੀਓ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਨਦੀ-ਨਾਲਿਆਂ ਵਿੱਚ ਪਾਣੀ ਦਾ ਬਹਾਅ ਤੇਜ਼ ਹੋ ਜਾਂਦਾ ਹੈ। ਇਸ ਨਾਲ ਪੈਨਟੂਨ ਪੁਲਾਂ ਦੇ ਰੁੜ੍ਹ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਨੂੰ ਦੇਖਦੇ ਹੋਏ ਮੌਨਸੂਨ ਮੌਸਮ ਦੌਰਾਨ ਪੁਲਾਂ ਨੂੰ ਹਟਾ ਲਿਆ ਜਾਂਦਾ ਹੈ। ਸਤੰਬਰ-ਅਕਤੂਬਰ ਵਿੱਚ ਮਨਜ਼ੂਰੀ ਲੈ ਕੇ ਮੁੜ ਪੈਨਟੂਨ ਪੁਲਾਂ ਨੂੰ ਮੁੜ ਸਥਾਪਤ ਕਰ ਦਿੱਤਾ ਜਾਵੇਗਾ।

Advertisement