ਦੋ ਗੈਂਗਸਟਰ ਕਾਬੂ
ਐਂਟੀ-ਗੈਗਸਟਰ ਟਾਸਕ ਫੋਰਸ ਅਤੇ ਤਰਨ ਤਾਰਨ ਦੀ ਜ਼ਿਲ੍ਹਾ ਪੁਲੀਸ ਨੇ ਅੱਜ ਸਾਂਝੇ ਅਪਰੇਸ਼ਨ ਦੌਰਾਨ ਵਿਦੇਸ਼ੀ ਬੈਠੇ ਗੈਗਸਟਰ ਲਖਬੀਰ ਸਿੰਘ ਲੰਡਾ ਦੇ ਦੇ ਦੋ ਸਹਿਯੋਗੀਆਂ ਨੂੰ ਨਾਜਾਇਜ਼ ਅਸਲੇ ਸਮੇਤ ਗਰਿਫਤਾਰ ਕੀਤਾ ਹੈ| ਏਜੀਟੀਐਫ਼ ਦੇ ਏਆਈਜੀ ਸੰਦੀਪ ਗੋਇਲ ਨੇ ਅੱਜ ਇਥੇ ਦੱਸਿਆ...
Advertisement
ਐਂਟੀ-ਗੈਗਸਟਰ ਟਾਸਕ ਫੋਰਸ ਅਤੇ ਤਰਨ ਤਾਰਨ ਦੀ ਜ਼ਿਲ੍ਹਾ ਪੁਲੀਸ ਨੇ ਅੱਜ ਸਾਂਝੇ ਅਪਰੇਸ਼ਨ ਦੌਰਾਨ ਵਿਦੇਸ਼ੀ ਬੈਠੇ ਗੈਗਸਟਰ ਲਖਬੀਰ ਸਿੰਘ ਲੰਡਾ ਦੇ ਦੇ ਦੋ ਸਹਿਯੋਗੀਆਂ ਨੂੰ ਨਾਜਾਇਜ਼ ਅਸਲੇ ਸਮੇਤ ਗਰਿਫਤਾਰ ਕੀਤਾ ਹੈ| ਏਜੀਟੀਐਫ਼ ਦੇ ਏਆਈਜੀ ਸੰਦੀਪ ਗੋਇਲ ਨੇ ਅੱਜ ਇਥੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੈਗਸਟਰਾਂ ਦੀ ਸ਼ਨਾਖਤ ਵਿਕਰਮਜੀਤ ਸਿੰਘ ਵਿੱਕੀ ਅਤੇ ਹਰਪ੍ਰੀਤ ਸਿੰਘ ਪ੍ਰਿੰਸ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਇਕ ਪਿਸਤੌਲ ਅਤੇ 9 ਰੌਂਦ ਬਰਾਮਦ ਕੀਤੇ ਗਏ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਵਿੱਕੀ ਪਹਿਲਾਂ ਤੋਂ ਹੀ ਭਗੌੜਾ ਮੁਲਜ਼ਮ ਐਲਾਨਿਆ ਹੋਇਆ ਹੈ| ਇਹ ਮੁਲਜ਼ਮ ਲਖਬੀਰ ਸਿੰਘ ਲੰਡਾ ਦੇ ਇਸ਼ਾਰੇ ’ਤੇ ਫਿਰੌਤੀਆਂ ਮੰਗਦੇ ਸਨ।
Advertisement
Advertisement
×