ਟੀ ਐੱਸ ਯੂ ਦੇ ਅਹੁਦੇਦਾਰ ਚੁਣੇ
ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਸਥਾਨਕ ਸਰਕਲ ਇਕਾਈ ਦੀ ਮੀਟਿੰਗ ਅੱਜ ਇਥੇ ਰਾਮਗੜ੍ਹੀਆ ਹਾਲ ’ਚ ਜਥੇਬੰਦੀ ਦੇ ਸੂਬਾ ਆਗੂ ਸਰਬਜੀਤ ਸਿੰਘ ਭਾਣਾ ਦੀ ਅਗਵਾਈ ਹੇਠ ਹੋਈ| ਮੀਟਿੰਗ ਵਿੱਚ ਸਰਕਲ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ| ਮੀਟਿੰਗ ਵਿੱਚ ਸਰਵਸੰਮਤੀ ਨਾਲ ਮੁਖਤਿਆਰ...
Advertisement
ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਸਥਾਨਕ ਸਰਕਲ ਇਕਾਈ ਦੀ ਮੀਟਿੰਗ ਅੱਜ ਇਥੇ ਰਾਮਗੜ੍ਹੀਆ ਹਾਲ ’ਚ ਜਥੇਬੰਦੀ ਦੇ ਸੂਬਾ ਆਗੂ ਸਰਬਜੀਤ ਸਿੰਘ ਭਾਣਾ ਦੀ ਅਗਵਾਈ ਹੇਠ ਹੋਈ| ਮੀਟਿੰਗ ਵਿੱਚ ਸਰਕਲ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ| ਮੀਟਿੰਗ ਵਿੱਚ ਸਰਵਸੰਮਤੀ ਨਾਲ ਮੁਖਤਿਆਰ ਸਿੰਘ ਪੱਟੀ ਨੂੰ ਪ੍ਰਧਾਨ, ਮਨਜਿੰਦਰ ਸਿੰਘ ਦਿਆਲਪੁਰਾ ਨੂੰ ਮੀਤ ਪ੍ਰਧਾਨ, ਕਰਨਬੀਰ ਸਿੰਘ ਭੁੱਲਰ ਨੂੰ ਸਕੱਤਰ, ਜਤਿੰਦਰਪਾਲ ਸਿੰਘ ਨੂੰ ਮੀਤ ਸਕੱਤਰ ਅਤੇ ਗੁਰਪ੍ਰੀਤ ਸਿੰਘ ਲੌਹੁਕਾ ਨੂੰ ਕੈਸ਼ੀਅਰ ਚੁਣਿਆ ਗਿਆ| ਮੀਟਿੰਗ ਵਿੱਚ ਪਾਸ ਕੀਤੇ ਮਤਿਆਂ ਵਿੱਚ ਸੂਬਾ ਸਰਕਾਰ ਅਤੇ ਅਦਾਰੇ ਦੀ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਜਥੇਬੰਦੀਆਂ ਦੇ ਆਗੂਆਂ ਨੂੰ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਦਾ ਸੱਦਾ ਦੇ ਕੇ ਵੀ ਬਿਨਾਂ ਮੀਟਿੰਗ ਕੀਤਿਆਂ ਘਰਾਂ ਨੂੰ ਵਾਪਸ ਭੇਜਦੇ ਰਹਿਣ ਦੀ ਨਿਖੇਧੀ ਕੀਤੀ ਗਈ|
Advertisement
Advertisement
Advertisement
×

