ਝੰਡੇ ਚੱਕ ਬਾਈਪਾਸ ਨੇੜੇ ਕਾਰ ਅਤੇ ਟਰੱਕ ਦੀ ਟੱਕਰ ’ਚ ਚੌਲਾਂ ਦੀ ਫੱਕ ਨਾਲ ਭਰਿਆ ਟਰੱਕ ਪਲਟ ਗਿਆ, ਜਿਸ ਕਾਰਨ ਟਰੱਕ ’ਚ ਭਰੀ ਸਾਰੀ ਫੱਕ ਸੜਕ ਤੇ ਖਿੱਲਰ ਗਈ ਅਤੇ ਕਾਰ ਵੀ ਫੱਕ ਵਿੱਚ ਦੱਬੀ ਗਈ। ਘਟਨਾ ਵਿੱਚ ਕਾਰ ਸਵਾਰ ਚਾਰ ਲੋਕ ਮਾਮੂਲੀ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਕਾਰ ਸਵਾਰ ਜ਼ਖ਼ਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਦੀਨਾਨਗਰ ਤੋਂ ਗੁਰਦਾਸਪੁਰ ਨੂੰ ਜਾ ਰਹੀ ਕਾਰ ਜਦ ਝੰਡੇ ਚੱਕ ਬਾਈਪਾਸ ਪਾਰ ਕਰ ਰਹੀ ਸੀ ਤਾਂ ਗੁਰਦਾਸਪੁਰ ਤੋਂ ਪਠਾਨਕੋਟ ਨੂੰ ਜਾ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਜਾਣ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਿਆ ਅਤੇ ਕਾਰ ਥੱਲੇ ਦੱਬ ਗਈ।