ਰਵਾਇਤੀ ਪਾਰਟੀਆਂ ਨੇ ਪਾਣੀਆਂ ਦੇ ਮੁੱਦੇ ’ਤੇ ਦੋਗਲੀ ਨੀਤੀ ਅਪਣਾਈ: ਅਰੋੜਾ
ਵਿਧਾਨ ਸਭਾ ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਕੱਥੂਨੰਗਲ ’ਚ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਰਹਿਨੁਮਾਈ ਹੇਠ ਰੈਲੀ ਕੀਤੀ ਗਈ। ਰੈਲੀ ਵਿੱਚ ਹਲਕਾ ਮਜੀਠਾ ਤੋਂ ਅਕਾਲੀ ਦਲ ਤੇ ਕਾਂਗਰਸ ਦੀਆਂ ਪੰਚਾਇਤਾਂ ਸਮੇਤ ਸਰਪੰਚ, ਸਾਬਕਾ ਸਰਪੰਚਾਂ ਤੇ ਮੋਹਤਬਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।
ਰੈਲੀ ਦੌਰਾਨ ਇਕੱਠ ਨੂੰ ਸਬੰਧੋਨ ਕਰਦਿਆਂ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਨੇ ਹਮੇਸ਼ਾ ਭਾਈ ਭਤੀਜਵਾਦ ਪਾਲਿਆ ਅਤੇ ਪਾਣੀਆਂ ਦੇ ਮੁੱਦਿਆਂ ’ਤੇ ਆਪਣੀ ਦੋਗਲੀ ਨੀਤੀ ਨਾਲ ਸੂਬੇ ਦੇ ਲੋਕਾਂ ਨੂੰ ਗੁਮਰਾਹ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਨੂੰ ਪੰਜਾਬ ’ਚ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਚੁੱਪ-ਚਪੀਤੇ ਸਮਝੌਤੇ ਕਰਕੇ ਨਹਿਰੀ ਪਾਣੀ ਦਿੱਤਾ ਅਤੇ ਪੰਜਾਬ ਦਾ ਪਾਣੀ ਦੂਸਰੇ ਸੂਬਿਆਂ ਨੂੰ ਦੇ ਕੇ ਸੂਬੇ ਦੀ ਕਿਸਾਨੀ ਨਾਲ ਧੋਖਾ ਕੀਤਾ। ਪ੍ਰਧਾਨ ਅਰੋੜਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਕਰੀਬ 75 ਪ੍ਰਤੀਸ਼ਤ ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ 95 ਪ੍ਰਤੀਸ਼ਤ ਹੋ ਜਾਵੇਗਾ। ਇਸ ਮੌਕੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਰਪੰਚ ਜਤਿੰਦਰ ਸਿੰਘ ਤਲਵੰਡੀ ਦੌਸੰਧਾ ਸਿੰਘ, ਸਰਪੰਚ ਕੁਲਵੰਤ ਕੌਰ ਦੁਧਾਲਾ, ਸਰਪੰਚ ਹਰਜਿੰਦਰ ਸਿੰਘ ਰੂਪੋਵਾਲੀ ਖੁਰਦ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਸਵਿੰਦਰ ਸਿੰਘ ਸਿੰਦਾ ਚਾਟੀਵਿੰਡ, ਸਰਪੰਚ ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ , ਸਰਪੰਚ ਅਮਨਦੀਪ ਸਿੰਘ ਕੋਟਲਾ ਖੁਰਦ, ਸਰਪੰਚ ਜਸਪਾਲ ਪਤਾਲਪੁਰੀ, ਸਰਪੰਚ ਜਸਪਾਲ ਸਿੰਘ ਬੱਠੂਚੱਕ, ਸਰਪੰਚ ਗੁਰਨੂਪ ਸਿੰਘ ਪੰਧੇਰ ਖੁਰਦ, ਸਰਪੰਚ ਨੱਥਾ ਸਿੰਘ ਪੰਨਵਾ, ਸਰਪੰਚ ਰਜਵਿੰਦਰ ਕੌਰ ਸਹਿਣੇਵਾਲੀ, ਸਰਪੰਚ ਧਰਮ ਸਿੰਘ ਬੁਰਜ ਨੋ ਬਾਦ, ਸਰਪੰਚ ਸੁਖਵਿੰਦਰ ਕੌਰ ਕਲੇਰ ਮਾਂਗਟ, ਸਰਪੰਚ ਬੀਬੀ ਅਮਨਦੀਪ ਕੋਰ, ਸਰਪੰਚ ਹਰਭਜਨ ਸਿੰਘ ਸਰਹਾਲਾ, ਸਰਪੰਚ ਬੀਬੀ ਮਨਜੀਤ ਕੋਰ ਝੰਡੇ, ਸਰਪੰਚ ਸਰਬਜੀਤ ਸਿੰਘ ਸਾਧਪੁਰ, ਸਰਪੰਚ ਲਖਵਿੰਦਰ ਸਿੰਘ ਮਰੜੀ ਖੁਰਦ, ਸਰਪੰਚ ਸੁਖਦੇਵ ਸਿੰਘ ਪੰਧੇਰ ਕਲਾ, ਸਰਪੰਚ ਨਿਰਮਲਾ ਗਾਲੋਵਾਲੀ ਕਲੋਨੀ, ਸਰਪੰਚ ਗੁਰਪ੍ਰੀਤ ਸਿੰਘ ਮੰਨਾ ਮਹੱਦੀਪੁਰ, ਸਰਪੰਚ ਮਨਜੀਤ ਸਿੰਘ ਬੁੱਢਾਥੇਹ, ਸਰਪੰਚ ਬਲਰਾਜ ਸਿੰਘ ਸਰਾਂ, ਸਰਪੰਚ ਸਮਸੇਰ ਸਿੰਘ ਗੌਸਲ ਨਹਿਰਾ ਵਾਲਾ, ਸਾਬਕਾ ਸਰਪੰਚ ਜਗਵੰਤ ਸਿੰਘ ਦੁਧਾਲਾ, ਸਾਬਕਾ ਸਰਪੰਚ ਗੁਰਜੰਟ ਸਿੰਘ ਉੱਦੋਕੇ ਖੁਰਦ, ਸਾਬਕਾ ਸਰਪੰਚ ਇੰਦਰ ਸਿੰਘ ਉਦੋਕੇ ਕਲਾ ਨੂੰ ਸਨਮਾਨਿਤ ਕੀਤਾ।