DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਿੰਨ ਹਜ਼ਾਰ ਲਿਟਰ ਲਾਹਨ ਅਤੇ ਦੋ ਚਾਲੂ ਭੱਠੀਆਂ ਬਰਾਮਦ

ਥਾਣਾ ਲੋਪੋਕੇ ਦੀ ਪੁਲੀਸ ਨੇ ਅੱਜ ਖੁਫੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋ ਚਾਲੂ ਭੱਠੀਆਂ ਬਰਾਮਦ ਕੀਤੀਆਂ ਹਨ ਅਤੇ 2890 ਲਿਟਰ ਲਾਹਨ ਬਰਾਮਦ ਕੀਤੀ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਡੀਐੱਸਪੀ ਰਾਜਾ ਸਾਂਸੀ ਇੰਦਰਜੀਤ...
  • fb
  • twitter
  • whatsapp
  • whatsapp
featured-img featured-img
Amritsar rural police have cracked down on illicit liquor manufacturers and seized two illegal indigenous distillery units in Manawala Kalan and Boparai villages and confiscated near 3000kg Lahan on Friday(news pawan)
Advertisement
ਥਾਣਾ ਲੋਪੋਕੇ ਦੀ ਪੁਲੀਸ ਨੇ ਅੱਜ ਖੁਫੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋ ਚਾਲੂ ਭੱਠੀਆਂ ਬਰਾਮਦ ਕੀਤੀਆਂ ਹਨ ਅਤੇ 2890 ਲਿਟਰ ਲਾਹਨ ਬਰਾਮਦ ਕੀਤੀ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਡੀਐੱਸਪੀ ਰਾਜਾ ਸਾਂਸੀ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੀ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ 2890 ਕਿਲੋ ਲਾਹਨ ਅਤੇ ਦੋ ਚਾਲੂ ਭੱਠੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿਪਿੰਡ ਮਾਨਾਵਾਲਾ ਦੇ ਰਾਜੂ ਨਸੀਰ ਸਿੰਘ ਦੇ ਘਰ ਵਿੱਚੋਂ 1890 ਕਿਲੋ ਲਾਹਨ ਅਤੇ ਇੱਕ ਚਾਲੂ ਭੱਠੀ ਬਰਾਮਦ ਹੋਈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਪਿੰਡ ਬੋਪਾ ਰਾਏ ਕਲਾਂ ਵਿਖੇ ਰਾਜਬੀਰ ਸਿੰਘ ਦੇ ਘਰ ਵਿੱਚ ਛਾਪਾ ਮਾਰਿਆ ਅਤੇ 1000 ਕਿਲੋ ਲਾਹਨ ਅਤੇ ਇੱਕ ਚਾਲੂ ਭੱਠੀ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
×