ਪੱਤਰ ਪ੍ਰੇਰਕਤਰਨ ਤਾਰਨ, 23 ਫਰਵਰੀਥਾਣਾ ਵੈਰੋਵਾਲ ਦੇ ਏਐੱਸਆਈ ਬਿੱਕਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇਲਾਕੇ ਦੇ ਪਿੰਡ ਫ਼ਾਜਲਪੁਰ ਦੇ ਪੁਲ ’ਤੇ ਲਾਏ ਇੱਕ ਨਾਕੇ ਤੋਂ ਡੇਰਾ ਸੋਹਲ ਦੇ ਵਾਸੀ ਕਾਰ ’ਤੇ ਜਾਂਦੇ ਦੋ ਭਰਾਵਾਂ ਨੂੰ 20 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ| ਮੁਲਜ਼ਮਾਂ ਦੀ ਸ਼ਨਾਖਤ ਅੰਮ੍ਰਿਤਪਾਲ ਸਿੰਘ ਅਤੇ ਮਨਜੀਤ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਪੁਲੀਸ ਨੇ ਇਸ ਸਬੰਧੀ 21-ਬੀ, 61, 85 ਅਧੀਨ ਕੇਸ ਦਰਜ ਕੀਤਾ ਹੈ| ਇੱਕ ਹੋਰ ਸੂਚਨਾ ਅਨੁਸਾਰ ਭਿੱਖੀਵਿੰਡ ਪੁਲੀਸ ਦੇ ਸਬ-ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਭਿੱਖੀਵਿੰਡ ਦੀ ਪੱਟੀ ਰੋਡ ਦੇ ਵਾਸੀ ਵਰਿੰਦਰ ਸਿੰਘ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਐੱਨ ਡੀ ਪੀ ਐੱਸ ਐਕਟ ਅਧੀਨ ਕੇਸ ਦਰਜ ਕੀਤਾ ਹੈ|