ਨਾਜਾਇਜ਼ ਸ਼ਰਾਬ ਸਣੇ ਤਿੰਨ ਕਾਬੂ
ਤਰਨ ਤਾਰਨ: ਖਾਲੜਾ ਪੁਲੀਸ ਨੇ ਬੀਤੇ ਦਿਨ ਇਲਾਕੇ ਦੇ ਪਿੰਡ ਧੁੰਨ ਦੇ ਵਾਸੀ ਦੋ ਜਣਿਆਂ ਨੂੰ 300 ਲਿਟਰ ਲਾਹਣ ਅਤੇ ਥਾਣਾ ਭਿੱਖੀਵਿੰਡ ਦੀ ਪੁਲੀਸ ਨੇ ਇਕ ਜਣੇ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ| ਪੁਲੀਸ ਨੇ ਅੱਜ ਇਥੇ ਦੱਸਿਆ ਕਿ ਖਾਲੜਾ...
Advertisement
ਤਰਨ ਤਾਰਨ: ਖਾਲੜਾ ਪੁਲੀਸ ਨੇ ਬੀਤੇ ਦਿਨ ਇਲਾਕੇ ਦੇ ਪਿੰਡ ਧੁੰਨ ਦੇ ਵਾਸੀ ਦੋ ਜਣਿਆਂ ਨੂੰ 300 ਲਿਟਰ ਲਾਹਣ ਅਤੇ ਥਾਣਾ ਭਿੱਖੀਵਿੰਡ ਦੀ ਪੁਲੀਸ ਨੇ ਇਕ ਜਣੇ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ| ਪੁਲੀਸ ਨੇ ਅੱਜ ਇਥੇ ਦੱਸਿਆ ਕਿ ਖਾਲੜਾ ਪੁਲੀਸ ਨੇ ਧੁੰਨ ਪਿੰਡ ਦੇ ਵਾਸੀ ਪਰਮਜੀਤ ਸਿੰਘ ਪੰਮਾ ਅਤੇ ਸ਼ਮਸ਼ੇਰ ਸਿੰਘ ਦੇ ਘਰੋਂ ਛਾਪਾ ਮਾਰ ਕੇ 150-150 ਲਿਟਰ ਲਾਹਨ ਬਰਾਮਦ ਕੀਤਾ| ਥਾਣਾ ਭਿੱਖੀਵਿੰਡ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਸਾਂਡਪੁਰ ਦੇ ਵਾਸੀ ਲਵਪ੍ਰੀਤ ਸਿੰਘ ਵਲੋਂ ਘਰ ਅੰਦਰ ਪਲਾਸਟਿਕ ਦੀ ਕੇਨੀ ਵਿੱਚ ਰੱਖੀ 11250 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ| ਪੁਲੀਸ ਨੇ ਇਸ ਸਬੰਧੀ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਕੇਸ ਦਰਜ ਕੀਤੇ ਹਨ| -ਪੱਤਰ ਪ੍ਰੇਰਕ
Advertisement
Advertisement
×