ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਤਿੰਨ ਕਾਬੂ
ਥਾਣਾ ਦੇ ਖਾਲੜਾ ਦੇ ਸਬ ਇੰਸਪੈਕਟਰ ਸਾਹਿਬ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਪਿੰਡ ਮਾੜੀਮੇਘਾ ਦੇ ਵਾਸੀ ਦੋ ਜਣਿਆਂ ਨੂੰ 47 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ| ਸਾਹਿਬ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਗੁਰਸੇਵਕ ਸਿੰਘ ਸੇਵਕ ਅਤੇ...
Advertisement
ਥਾਣਾ ਦੇ ਖਾਲੜਾ ਦੇ ਸਬ ਇੰਸਪੈਕਟਰ ਸਾਹਿਬ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਪਿੰਡ ਮਾੜੀਮੇਘਾ ਦੇ ਵਾਸੀ ਦੋ ਜਣਿਆਂ ਨੂੰ 47 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ| ਸਾਹਿਬ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਗੁਰਸੇਵਕ ਸਿੰਘ ਸੇਵਕ ਅਤੇ ਅਰਸ਼ਦੀਪ ਸਿੰਘ ਰੇਹੜੀ ਦੇ ਤੌਰ ’ਤੇ ਕੀਤੀ ਗਈ ਹੈ| ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਸਥਾਨਕ ਥਾਣਾ ਸਿਟੀ ਦੇ ਏ ਐਸ ਆਈ ਮਨਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪਿੰਡ ਰਟੌਲ ਨੇੜਿਓਂ ਇਕ ਜਣੇ ਨੂੰ 30,600 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ| ਥਾਣਾ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਅਵਤਾਰ ਸਿੰਘ ਵਾਸੀ ਵਣਚੜ੍ਹੀ ਦੇ ਤੌਰ ’ਤੇ ਕੀਤੀ ਗਈ ਹੈ| ਇਸ ਸਬੰਧੀ ਪੁਲੀਸ ਨੇ ਐਨ ਡੀ ਪੀ ਐਸ ਐਕਟ ਦੀ ਦਫ਼ਾ 22, 61, 85 ਅਧੀਨ ਇਕ ਕੇਸ ਦਰਜ ਕੀਤਾ ਹੈ|
Advertisement
Advertisement
×