ਘਰ ’ਚੋਂ ਸੋਨਾ ਚੋਰੀ ਕਰਨ ਵਾਲੇ ਤਿੰਨ ਕਾਬੂ
ਥਾਣਾ ਲੋਹੀਆਂ ਖਾਸ ਦੀ ਪੁਲੀਸ ਨੇ ਪਿੰਡ ਮਹਿਮੂਵਾਲ ਮਾਹਲਾ ਦੇ ਇਕ ਘਰ ਵਿੱਚੋਂ ਸੋਨਾ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ 12 ਦਿਨਾਂ ਬਾਅਦ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ 22 ਜੁਲਾਈ ਦੀ ਰਾਤ ਨੂੰ ਪਿੰਡ ਮਹਿਮੂਵਾਲ ਮਾਹਲਾ ਦੇ ਇਕ ਘਰ ਵਿੱਚੋਂ...
Advertisement
ਥਾਣਾ ਲੋਹੀਆਂ ਖਾਸ ਦੀ ਪੁਲੀਸ ਨੇ ਪਿੰਡ ਮਹਿਮੂਵਾਲ ਮਾਹਲਾ ਦੇ ਇਕ ਘਰ ਵਿੱਚੋਂ ਸੋਨਾ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ 12 ਦਿਨਾਂ ਬਾਅਦ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ 22 ਜੁਲਾਈ ਦੀ ਰਾਤ ਨੂੰ ਪਿੰਡ ਮਹਿਮੂਵਾਲ ਮਾਹਲਾ ਦੇ ਇਕ ਘਰ ਵਿੱਚੋਂ ਚੋਰਾਂ ਨੇ 14.50 ਤੋਲੇ ਸੋਨਾ ਚੋਰੀ ਕਰ ਲਿਆ ਸੀ। ਪੁਲੀਸ ਉਸੇ ਦਿਨ ਤੋਂ ਹੀ ਇਸ ਚੋਰੀ ਨੂੰ ਟਰੇਸ ਕਰਨ ਵਿਚ ਲੱਗੀ ਹੋਈ ਸੀ। ਪੁਲੀਸ ਨੇ ਮੁਲਜ਼ਮ ਰਣਜੀਤ ਉਰਫ਼ ਲੱਡੂ, ਦਿਲਪ੍ਰੀਤ ਸਿੰਘ ਅਤੇ ਸਾਜਨਪ੍ਰੀਤ ਨੂੰ ਕਾਬੂ ਕਰ ਲਿਆ। ਚੋਰ ਗਰੋਹ ਦੇ ਚੌਥੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।
Advertisement
Advertisement
×