ਓਟ ਕੇਂਦਰ ਤੋਂ ਚੋਰੀ ਕਰਨ ਵਾਲਾ ਕਾਬੂ
ਪੱਤਰ ਪ੍ਰੇਰਕ ਤਰਨ ਤਾਰਨ, 2 ਜੁਲਾਈ ਪਿੰਡ ਭੱਗੂਪੁਰ ਹਵੇਲੀਆਂ ਵਿੱਚ ਸੂਬਾ ਸਰਕਾਰ ਵੱਲੋਂ ਨਸ਼ੇ ਛੁਡਵਾਉਣ ਲਈ ਖੋਲ੍ਹੇ ‘ਪੁਨਰਵਾਸ ਓਟ ਸੈਂਟਰ’ ਤੋਂ ਪੱਖੇ ਚੋਰੀ ਕਰ ਕੇ ਲਿਜਾਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਡਿਊਟੀ ਨੇ ਪੁਲੀਸ ਹਵਾਲੇ ਕਰ...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 2 ਜੁਲਾਈ
Advertisement
ਪਿੰਡ ਭੱਗੂਪੁਰ ਹਵੇਲੀਆਂ ਵਿੱਚ ਸੂਬਾ ਸਰਕਾਰ ਵੱਲੋਂ ਨਸ਼ੇ ਛੁਡਵਾਉਣ ਲਈ ਖੋਲ੍ਹੇ ‘ਪੁਨਰਵਾਸ ਓਟ ਸੈਂਟਰ’ ਤੋਂ ਪੱਖੇ ਚੋਰੀ ਕਰ ਕੇ ਲਿਜਾਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਡਿਊਟੀ ਨੇ ਪੁਲੀਸ ਹਵਾਲੇ ਕਰ ਦਿੱਤਾ ਹੈ| ਇਸ ਸਬੰਧੀ ਥਾਣਾ ਪੱਟੀ ਸਦਰ ਦੀ ਪੁਲੀਸ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਰਣਜੀਤ ਸਿੰਘ ਰਾਣਾ ਵਾਸੀ ਸੈਦੋ ਪਿੰਡ ਵਜੋਂ ਹੋਈ ਹੈ| ਉਸ ਨੂੰ ਸੈਂਟਰ ’ਤੇ ਡਿਊਟੀ ਦਿੰਦੇ ਮੁਲਾਜ਼ਮ ਜਸਜੀਤ ਸਿੰਘ ਵਾਸੀ ਰੱਤਾ ਗੁੱਦਾ ਨੇ ਪੱਖੇ ਚੋਰੀ ਕਰਦਿਆਂ ਦੇਖ ਲਿਆ ਅਤੇ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ| ਇਸ ਸਬੰਧੀ ਪੁਲੀਸ ਨੇ ਬੀਐੱਨਐੱਸ ਦੀ ਧਾਰਾ 305 ਅਧੀਨ ਕੇਸ ਦਰਜ ਕੀਤਾ ਹੈ|
Advertisement