ਚੋਰੀ ਕਰਨ ਵਾਲਾ ਕਾਬੂ
ਸਰਹਾਲੀ ਪੁਲੀਸ ਨੇ ਇਲਾਕੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਵਾਸੀ ਰਣਜੀਤ ਕੌਰ ਦੇ ਘਰੋਂ ਹਫਤਾ ਪਹਿਲਾਂ ਘਰੇਲੂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਦੋ ਹੋਰ ਸਾਥੀ ਫਰਾਰ ਹਨ। ਥਾਣਾ ਸਰਹਾਲੀ...
Advertisement
ਸਰਹਾਲੀ ਪੁਲੀਸ ਨੇ ਇਲਾਕੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਵਾਸੀ ਰਣਜੀਤ ਕੌਰ ਦੇ ਘਰੋਂ ਹਫਤਾ ਪਹਿਲਾਂ ਘਰੇਲੂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਦੋ ਹੋਰ ਸਾਥੀ ਫਰਾਰ ਹਨ। ਥਾਣਾ ਸਰਹਾਲੀ ਦੀ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਸਲਵਿੰਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ 13 ਅਗਸਤ ਨੂੰ ਰਣਜੀਤ ਕੌਰ ਕਿਸੇ ਰਿਸ਼ਤੇਦਾਰ ਦੇ ਗਈ ਸੀ ਜਿੱਥੇ ਉਹ ਰਾਤ ਠਹਿਰ ਗਈ| ਇਸੇ ਦੌਰਾਨ ਉਸੇ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਵਾਸੀ ਹਰਦੁਪਿੰਦਰ ਸਿੰਘ ਗੁਗਲੀ, ਹਰਮਨ ਸਿੰਘ ਪਕੌੜੀ ਅਤੇ ਵਿੱਕੀ ਉਸ ਦੇ ਘਰੋਂ ਪੱਖੇ, ਵਾਸ਼ਿੰਗ ਮਸ਼ੀਨ, ਕੱਪੜੇ ਤੇ ਭਾਂਡੇ ਚੋਰੀ ਕਰ ਗਏ| ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਹਰਦੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਸਰੇ ਮੁਲਜ਼ਮ ਫਰਾਰ ਹੋ ਗਏ ਹਨ| ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ|
Advertisement
Advertisement
×