DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਦੋਵਾਲੀ ਖੁਰਦ ਦੇ ਫ਼ੌਜੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਪੱਤਰ ਪ੍ਰੇਰਕ ਡੇਰਾ ਬਾਬਾ ਨਾਨਕ, 29 ਅਗਸਤ ਪਿੰਡ ਉਦੋਵਾਲੀ ਖੁਰਦ ਦੇ ਬੀਐੱਸਐੱਫ ਜਵਾਨ ਬਲਜਿੰਦਰ ਸਿੰਘ ਦੀ ਬੰਗਾਲ ਵਿੱਚ ਡਿਊਟੀ ਦੌਰਾਨ ਬੀਤੇ ਦਿਨ ਮੌਤ ਹੋ ਗਈ ਸੀ ਜਿਸ ਦੀ ਦੇਹ ਅੱਜ ਪਿੰਡ ਲਿਆਂਦੀ ਗਈ ਅਤੇ ਬਾਅਦ ’ਚ ਸਰਕਾਰੀ ਸਨਮਾਨਾਂ ਨਾਲ ਉਸਦਾ...
  • fb
  • twitter
  • whatsapp
  • whatsapp
featured-img featured-img
ਸ਼ਹੀਦ ਦੇ ਪੁੱਤਰ ਨੂੰ ਤਿਰੰਗਾ ਭੇਟ ਕਰਦੇ ਹੋਏ ਬੀਐੱਸਐੱਫ ਦੇ ਅਧਿਕਾਰੀ ਤੇ (ਇਨਸੈੱਟ) ਸ਼ਹੀਦ ਬਲਜਿੰਦਰ ਸਿੰਘ ਦੀ ਫਾਈਲ ਫੋਟੋ।
Advertisement

ਪੱਤਰ ਪ੍ਰੇਰਕ

ਡੇਰਾ ਬਾਬਾ ਨਾਨਕ, 29 ਅਗਸਤ

Advertisement

ਪਿੰਡ ਉਦੋਵਾਲੀ ਖੁਰਦ ਦੇ ਬੀਐੱਸਐੱਫ ਜਵਾਨ ਬਲਜਿੰਦਰ ਸਿੰਘ ਦੀ ਬੰਗਾਲ ਵਿੱਚ ਡਿਊਟੀ ਦੌਰਾਨ ਬੀਤੇ ਦਿਨ ਮੌਤ ਹੋ ਗਈ ਸੀ ਜਿਸ ਦੀ ਦੇਹ ਅੱਜ ਪਿੰਡ ਲਿਆਂਦੀ ਗਈ ਅਤੇ ਬਾਅਦ ’ਚ ਸਰਕਾਰੀ ਸਨਮਾਨਾਂ ਨਾਲ ਉਸਦਾ ਸਸਕਾਰ ਕੀਤਾ ਗਿਆ| ਸ਼ਹੀਦ ਬਲਜਿੰਦਰ ਸਿੰਘ (47) ਪੁੱਤਰ ਸਵਰਨ ਸਿੰਘ ਬੀਐੱਸਐੱਫ ’ਚ ਬਤੌਰ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਸੀ| ਸ਼ਹੀਦ ਬਲਜਿੰਦਰ ਸਿੰਘ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਕੈਨੇਡਾ ਤੋਂ ਆਏ ਛੋਟੇ ਪੁੱਤਰ ਯੁਵਰਾਜ ਸਿੰਘ ਵੱਲੋਂ ਦਿਖਾਈ ਗਈ ਅਤੇ ਬਾਅਦ ’ਚ ਬੀਐੱਸਐੱਫ ਜਵਾਨਾਂ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਬੀਐੱਸਐੱਫ 27 ਬਟਾਲੀਅਨ ਸ਼ਿਕਾਰ ਮਾਛੀਆਂ ਦੇ ਕਮਾਂਡਟ ਮਾਨ ਸਿੰਘ, ਮ੍ਰਿਤਕ ਫ਼ੌਜੀ ਦੇ ਪਿਤਾ ਸਵਰਨ ਸਿੰਘ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਧਾਵਾ ਅਤੇ ਹੋਰ ਫ਼ੌਜੀ ਅਧਿਕਾਰੀਆਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਹੈੱਡ ਕਾਂਸਟੇਬਲ ਬਲਜਿੰਦਰ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੱਛਮੀ ਬੰਗਾਲ ਦੇ ਰਾਏਗੰਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਬੀਤੇ ਦੋ ਦਿਨ ਪਹਿਲਾਂ ਉਸ ਦੀ ਅਚਾਨਕ ਸਿਹਤ ਵਿਗੜਨ ’ਤੇ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਡਾਕਟਰਾਂ ਵੱਲੋਂ ਕਾਫੀ ਜੱਦੋ-ਜਹਿਦ ਕਰਨ ਤੋਂ ਬਾਵਜੂਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ਹੀਦ ਫ਼ੌਜੀ ਬਲਜਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

Advertisement
×