ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਕਾਰਨ ਘਰ ਦੀ ਛੱਤ ਡਿੱਗੀ

ਜਗਤਾਰ ਸਿੰਘ ਛਿੱਤ ਜੈਂਤੀਪੁਰ, 13 ਜੁਲਾਈ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਗਰੀਬ ਪਰਿਵਾਰਾਂ ਦੇ ਜੀਵਨ ਨੂੰ ਹੋਰ ਵੀਂ ਅੋਖਾ ਕਰਕੇ ਦਿੱਤਾ ਹੈ। ਸਥਾਨਕ ਕਸਬੇ ਤੋਂ ਥੋੜੀ ਦੂਰ ਪੈਂਦੇ ਪਿੰਡ ਮਰੜੀ ਕਲਾਂ ਵਿੱਚ ਇਕ ਲੋੜਵੰਦ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ...
Advertisement

ਜਗਤਾਰ ਸਿੰਘ ਛਿੱਤ

ਜੈਂਤੀਪੁਰ, 13 ਜੁਲਾਈ

Advertisement

ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਗਰੀਬ ਪਰਿਵਾਰਾਂ ਦੇ ਜੀਵਨ ਨੂੰ ਹੋਰ ਵੀਂ ਅੋਖਾ ਕਰਕੇ ਦਿੱਤਾ ਹੈ। ਸਥਾਨਕ ਕਸਬੇ ਤੋਂ ਥੋੜੀ ਦੂਰ ਪੈਂਦੇ ਪਿੰਡ ਮਰੜੀ ਕਲਾਂ ਵਿੱਚ ਇਕ ਲੋੜਵੰਦ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਾਹਿਬ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੇ ਘਰ ਦੀ ਛੱਤ ਤੇਜ਼ ਮੀਂਹ ਕਾਰਨ ਡਿੱਗ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਮਰੜੀ ਕਲਾਂ ਦੇ ਇਕ ਗਰੀਬ ਪਰਿਵਾਰ ਦੇ ਘਰ ਦੇ ਬਾਲਿਆਂ ਵਾਲੀ ਛੱਤ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਤੇਜ਼ ਬਰਸਾਤ ਨਾਲ ਚੋਅ ਰਹੀ ਸੀ,ਜੋ ਅੱਜ ਡਿੱਗ ਗਈ। ਛੱਤ ਡਿੱਗਣ ਸਮੇਂ ਪਰਿਵਾਰਕ ਮੈਂਬਰ ਘਰ ’ਚ ਮੌਜੂਦ ਨਹੀਂ ਸਨ, ਜਿਸ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਾਲੀ ਤੌਰ ’ਤੇ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।

Advertisement